ਨਵੀਂ ਦਿੱਲੀ:ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਉਲੰਪਿਕ 2024 ‘ਚ 50 ਕਿੱਲੋਗ੍ਰਾਮ ਫਰੀਸਟਾਈਲ ਕੁਸ਼ਤੀ ਦੇ ਸੈਮੀਫਾਈਨਲ ‘ਚ ਕਿਊਬਾ ਦੀ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਕੇ ਇਤਿਹਾਸ ਰਚ ਦਿੱਤਾ ਹੈ ਅਤੇ ਇਸਦੇ ਨਾਲ ਹੀ ਉਹ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ ਜਿਸਨੇ ਉਲੰਪਿਕ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ।
ਹੁਣ ਉਸਦਾ ਫਾਈਨਲ ਮੁਕਾਬਲਾ ਅਮਰੀਕਾ ਦੀ ਸਾਰਾਹ ਹਿਲਡੇਬ੍ਰਾਂਟ ਨਾਲ 7 ਅਗਸਤ ਨੂੰ ਹੋਵੇਗਾ।
ਰਾਹੁਲ ਗਾਂਧੀ ਵੱਲੋਂ ਇਸ ਮੌਕੇ ਵਿਨੇਸ਼ ਫੋਗਾਟ ਨੂੰ ਵਧਾਈ ਦਿੱਤੀ ਗਈ।ਵਿਨੇਸ਼ ਦੀ ਇਸ ਇੱਕ ਪਾਸੜ ਜਿੱਤ ਉਪਰੰਤ ਉਸਦੇ ਵਾੱਲਰ ਏਕੋਸ ਵੀ ਭਾਵੁਕ ਨਜ਼ਰ ਆਏ।
ਇਸ ਜਿੱਤ ਦੇ ਨਾਲ ਹੀ ਵਿਨੇਸ਼ ਨੇ ਆਪਣਾ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਹੈ ਅਤੇ ਦੇਸ਼-ਵਾਸੀਆਂ ‘ਚ ਇਸ ਜਿੱਤ ਨੂੰ ਲੈ ਕੇ ਭਾਰੀ ਖੁਸ਼ੀ ਪਾਈ ਜਾ ਰਹੀ ਹੈ।

Leave a Reply