ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਬੀਤੇ ਕੱਲ੍ਹ 20 ਤੋਂ ਵੱਧ ਜੰਗਲੀ ਅੱਗਾਂ ਹੋਰ ਦਰਜ ਕੀਤੀਆਂ ਗਈਆਂ ਅਤੇ ਨਾਲ ਹੀ ਦੋ ਦਰਜਨ ਇਲਾਕਿਆਂ ‘ਚ ਤਾਪਮਾਨ ਦੇ ਰਿਕਾਰਡ ਟੱੁਟਦੇ ਵੇਖੇ ਗਏ ਅਤੇ ਨਾਲ ਹੀ ਕਈ ਟਾਊਨ ਨਿਕਾਸੀ ਹੁਕਮਾਂ ਦੇ ਅਧੀਨ ਰਹੇ।
ਬੀਤੇ ਕੱਲ੍ਹ ਸ਼ਾਮ 5:30 ਵਜੇ ਦੇ ਕਰੀਬ ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਬਾਰਕੇਵਿਲ,ਵੈਲਜ਼,ਬੌਰੋਨ ਝੀਲ ਲਈ ਨੇੜਲੇ ਖੇਤਰ ‘ਚ ਬਲ ਰਹੀ ਜੰਗਲੀ ਅੱਗ ਦੇ ਕਾਰਨ ਨਿਕਾਸੀ ਦੇ ਹੁਕਮ ਜਾਰੀ ਕੀਤੇ ਗਏ ਅਤੇ ਸਥਾਨਕ ਨਿਵਾਸੀਆਂ ਨੂੰ ਹਾਈਵੇ 26, ਕੁਏਨੇਲ ਜਾਣ ਦੀ ਅਪੀਲ ਕੀਤੀ ਗਈ।
ਵਾਈਲਡਫਾਇਰ ਸਰਵਿਸ ਮੁਤਾਬਕ 20 ਜੁਲਾਈ ਨੂੰ ਮਿਲੀ ਐਂਟਲਰ ਕ੍ਰੀਕ ਜੰਗਲ਼ੀ ਅੱਗ ਲਗਭਗ 3162 ਹੈਕਟੇਅਰ ‘ਚ ਫੈਲ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਲਗਾਤਾਰ ਤਾਪਮਾਨ ‘ਚ ਵਾਧਾ ਜੰਗਲ਼ੀ ਅੱਗ ਦਾ ਮੁੱਖ ਕਾਰਨ ਬਣ ਰਿਹਾ ਹੈ।ਇਨਵਾਇਰਮੈਂਟ ਕੈਨੇਡਾ ਮੁਤਾਬਕ ਬੀਤੇ ਕੱਲ੍ਹ ਸੂਬੇ ਦਾ ਲਿੱਟਨ ਸਭ ਤੋਂ ਵਧੇਰੇ ਗਰਮ ਰਿਹਾ,ਜਿੱਥੇ ਤਾਪਮਾਨ 42.2 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ।ਜਦੋਂ ਕਿ ਸਾਲ 2006 ‘ਚ ਇਹ 42.1 ਡਿਗਰੀ ਸੈਲਸੀਅਸ ਰਿਹਾ ਸੀ।
ਅੱਜ ਸਵੇਰ ਤੱਕ ਜਾਰੀ ਕੀਤੇ ਬੁਲੇਟਿਨ ਮੁਤਾਬਕ ਬੀ.ਸੀ. ਸੂਬੇ ‘ਚ 326 ਜੰਗਲੀ ਅੱਗਾਂ ਬਲ ਰਹੀਆਂ ਹਨ।

Leave a Reply