ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ‘ਚ ਅੱਜ ਦੁਪਹਿਰ 12 ਵਜੇ ਤੋਂ ਕੈਟਗਰੀ 1 ਦੀ ਅੱਗ ਬਾਲਣ ‘ਤੇ ਪੂਰੀ ਪਾਬੰਦੀ ਰਹੇਗੀ।
ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਹੈਡਾ ਗਵਾਈ ਨੂੰ ਛੱਡ ਕੇ ਇਹ ਪਾਬੰਦੀ ਸੂਬੇ ਭਰ ‘ਚ ਲਾਗੂ ਰਹੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅੱਤ ਦੀ ਗਰਮੀ ਦੇ ਚਲਦੇ ਪੈਦਾ ਹੋਈਆਂ ਗਰਮ ਅਤੇ ਖੁਸ਼ਕ ਮੌਸਮੀ ਸਥਿਤੀਆਂ ਵਿਚਕਾਰ ਇਹ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ,ਤਾਂ ਜੋ ਮਨੁੱਖੀ ਕਾਰਨਾਂ ਕਰਕੇ ਲੱਗੀ ਜੰਗਲੀ ਅੱਗ ਦੇ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ।
ਜੇਕਰ ਇਸ ਬੈਨ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸਨੂੰ $1150 ਦਾ ਜੁਰਮਾਨਾ ਹੋਵੇਗਾ ਅਤੇ ਇਸ ਤੋਂ ਇਲਾਵਾ $10,000 ਦਾ ਪ੍ਰਬੰਧਕੀ ਜੁਰਮਾਨਾ ਵੀ ਹੋ ਸਕਦਾ ਹੈ।ਜੇਕਰ ਕੋਈ ਵਿਅਕਤੀ ਅਦਾਲਤ ‘ਚ ਇਸ ਲਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ $100,000 ਅਤੇ ਇੱਕ ਸਾਲ ਕੈਦ ਦੀ ਸਜ਼ਾ ਵੀ ਹੋਵੇਗੀ।