ਵੈਨਕੂਵਰ: ਆਨਲਾਈਨ ਰੈਂਟਲ ਪਲੇਟਫਾਰਮ ਜ਼ੰਪਰ ਵੱਲੋਂ ਜਾਰੀ ਇੱਕ ਤਾਜ਼ਾ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵੈਨਕੂਵਰ ਸਿਟੀ ‘ਚ ਕਿਰਾਏ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਹਨ।
ਪਿਛਲੇ ਸਾਲ ਦੇ ਮੁਕਾਬਲੇ 1.9 ਫੀਸਦ ਦੀ ਦਰ ਨਾਲ ਆਈ ਕਮੀ ਦੇ ਕਾਰਨ ਇਸ ਸਾਲ ਕੀਮਤ $2650 ਪ੍ਰਤੀ ਮਹੀਨਾ ਦਰਜ ਕੀਤੀ ਗਈ ਹੈ।
ਓਥੇ ਹੀ ਦੋ ਬੈੱਡਰੂਮ ਦਾ ਔਸਤਨ ਕਿਰਾਇਆ $3800 ਪ੍ਰਤੀ ਮਹੀਨਾ ਰਿਹਾ,ਜਿਸ ‘ਚ 1.3 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ।
ਜ਼ੰਪਰ ਦਾ ਕਹਿਣਾ ਹੈ ਕਿ ਇਸਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਕਿਰਾਏ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ।
ਇਸਦੇ ਨਾਲ ਹੀ ਰਿਪੋਰਟ ਦੱਸਦੀ ਹੈ ਕਿ ਵੈਨਕੂਵਰ ਕਿਰਾਏ ਲਈ ਕੈਨੇਡਾ ‘ਚ ਸਭ ਤੋਂ ਮਹਿੰਗਾ ਸ਼ਹਿਰ ਹੈ,ਜਿਸ ਤੋਂ ਬਾਅਦ ਟੋਰਾਂਟੋ ਅਤੇ ਬਰਨਬੀ ਦਾ ਨੰਬਰ ਆਉਂਦਾ ਹੈ।