ਓਟਵਾ: ਫੂਡ ਬੈਂਕ ਕੈਨੇਡਾ ਦੁਆਰਾ ਜਾਰੀ ਕੀਤੀ ਰਿਪੋਰਟ ‘ਚ ਜਿੱਥੇ ਦੇਸ਼ ਭਰ ‘ਚ ਪਸਰੀ ਗਰੀਬੀ ਬਾਰੇ ਜਾਣਾਕਰੀ ਦਿੱਤੀ ਗਈ ਹੈ ਓਥੇ ਹੀ ਰਿਪੋਰਟ ਦੱਸਦੀ ਹੈ ਕਿ ਲਗਭਗ ਅੱਧੇ ਬ੍ਰਿਟਿਸ਼ ਕੋਲੰਬੀਆ ਵਾਸੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਮਹਿਸੂਸ ਕਰ ਰਹੇ ਹਨ।
ਸਾਲਾਨਾ ਰਿਪੋਰਟ ਕਾਰਡ ਮੁਤਾਬਕ ਬੀ.ਸੀ. ਸੂਬੇ ਦੀ ਲਗਭਗ ਅੱਧੀ ਅਬਾਦੀ ਵੱਲੋਂ ਆਪਣੀ ਆਮਦਨੀ ਦਾ 30 ਫੀਸਦ ਹਿੱਸਾ ਹਾਊਸਿੰਗ ਉੱਪਰ ਖ਼ਰਚ ਕਰ ਕੀਤਾ ਜਾ ਰਿਹਾ ਹੈ।
ਪਰ ਸਭ ਤੋਂ ਚਿੰਤਾਜਨਕ ਅੰਕੜੇ ਹਨ ਕਿ ਸੂਬੇ ‘ਚ ਹੈਲਥ ਕੇਅਰ ਦਾ ਐਕਸੈੱਸ ਲੈਣ ਵਾਲੇ ਲੋਕਾਂ ਦੀ ਦਰ ‘ਚ ਲਗਾਤਾਰ ਗਿਰਾਵਟ ਆ ਰਹੀ ਹੈ।
ਫੂਡ ਬੈਂਕ ਕੈਨੇਡਾ ਦੀ ਰਿਪੋਰਟ ਮੁਤਾਬਕ ਬੀ.ਸੀ. ਸੂਬੇ ‘ਚ ਗਰੀਬੀ ਦਰ ਕੈਨੇਡੀਅਨ ਔਸਤ ਨਾਲੋਂ ਵੀ ਵਧੇਰੇ ਹੈ।
ਜਿੱਥੇ ਦੇਸ਼ ਭਰ ‘ਚ 9 ਫੀਸਦ ਅਬਾਦੀ ਇਸ ਸਮੇਂ ਗਰੀਬੀ ‘ਚ ਰਹਿ ਰਹੀ ਹੈ,ਓਥੇ ਹੀ ਬੀ.ਸੀ. ਸੂਬੇ ‘ਚ ਇਹ ਦਰ 11 ਫੀਸਦ ਦੱਸੀ ਜਾ ਰਹੀ ਹੈ।