ਕਿਊਬੈਕ:ਕਿਊਬੈਕ ਵਿਖੇ ਕਿਸਾਨ ਇਸ ਸਮੇਂ ਵੱਡੀ ਸਮੱਸਿਆ ‘ਚੋਂ ਲੰਘ ਰਹੇ ਹਨ ਅਤੇ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਜਿਸ ਮੁਸੀਬਤ ‘ਚੋਂ ਲੰਘ ਰਹੇ ਹਨ,ਸਰਕਾਰ ਉਸ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਦਸੰਬਰ ਮਹੀਨੇ ਤੋਂ ਹੀ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ 3 ਫੀਸਦ ਵਿਆਜ ਦਰ ‘ਤੇ ਕਰਜ਼ਾ ਦਿੱਤਾ ਜਾਵੇ ਤਾਂ ਜੋ ਇਸ ਸਮੱਸਿਆ ‘ਚੋਂ ਨਿੱਕਲਿਆ ਜਾ ਸਕੇ।
ਕਿਉਂਕਿ ਵਧ ਰਹੇ ਕਾਗਜ਼ੀ ਕੰਮ ਅਤੇ ਪਲਾਸਟਿਕ ਕੰਟੇਨਰਜ਼ ਦੀ ਵਧੀ ਫੀਸ ਸਦਕਾ ਕਿਸਾਨਾਂ ‘ਤੇ ਵਾਧੂ ਭਾਰ ਪੈ ਰਿਹਾ ਹੈ।
ਜਿਸਦੇ ਚਲਦੇ ਸਰਕਾਰ ਤੋਂ ਵਿਆਜ ਦਰਾਂ ‘ਚ ਕਟੌਤੀ ਦੀ ਮੰਗ ਕੀਤੀ ਜਾ ਰਹੀ ਹੈ।