Skip to main content

ਓਟਵਾ: ਟੋਰਾਂਟੋ ਦੇ ਸਕੂਲ ਬੋਰਡ ਵੱਲੋਂ ਪੇਰੈਂਟ ਕੰਪਨੀਜ਼ ਫੇਸਬੁੱਕ,ਇੰਸਟਾਗ੍ਰਾਮ,ਸਨੈਪਚੈਟ ਅਤੇ ਟਿੱਕਟੌਕ ਦੇ ਵਿਰੁੱਧ ਮੁਕੱਦਮਾ ਕੀਤਾ ਜਾ ਰਿਹਾ ਹੈ।
ਚਾਰ ਬਿਲੀਅਨ ਡਾੱਲਰ ਤੋਂ ਵੱਧ ਦੇ ਕੀਤੇ ਮੁਕੱਦਮੇ ‘ਚ ਦਾਅਵਾ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰੀਕੇ ਨਾਲ ਬਣਾਏ ਗਏ ਹਨ ਕਿ ਵੱਧ ਤੋਂ ਵੱਧ ਵਰਤੇ ਜਾਣ।
ਸਕੂਲ ਬੋਰਡ ਦਾ ਕਹਿਣਾ ਹੈ ਕਿ ਇਹਨਾਂ ਸਦਕਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਵਿਦਿਆਰਥੀਆਂ ‘ਤੇ ਪ੍ਰਭਾਵ ਪੈ ਰਿਹਾ ਹੈ ਅਤੇ ਉਹ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਸੋਸ਼ਲ ਮੀਡੀਆ ਦਿੱਗਜਾਂ ਵੱਲੋਂ ਇਸਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਗਈ।

Leave a Reply