ਵੈਨਕੂਵਰ:ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਸਨਸੈੱਟ ਕਮਿਊਨਿਟੀ ਸੈਂਟਰ ਪਹੁੰਚੇ ਹੋਏ ਹਨ ਅਤੇ ਜਿੱਥੇ ਉਹਨਾਂ ਵੱਲੋਂ ਹਾਊਸਿੰਗ ਨੂੰ ਲੈ ਕੇ ਅਹਿਮ ਐਲਾਨ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਐਮਰਜੈਂਸੀ ਪ੍ਰਪੇਅਰਡਨੈੱਸ ਮਨਿਸਟਰ ਹਰਜੀਤ ਸਿੰਘ ਸੱਜਣ ਵੀ ਪਹੁੰਚੇ ਹਨ।
ਪੀ.ਐੱਮ. ਟਰੂਡੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਫੈਡਰਲ ਸਰਕਾਰ ਇੱਕ ਨਵਾਂ ‘ਕੈਨੇਡੀਅਨ ਰੈਂਟਰਜ਼’ ਅਧਿਕਾਰ ਬਿਲ ਲਿਆਵੇਗੀ,ਜਿਸ ਤਹਿਤ ਮਕਾਨ ਮਾਲਕਾਂ ਨੂੰ ਕਿਰਾਏ ਦੀਆਂ ਕੀਮਤਾਂ ਦਾ ਪੁਰਾਣਾ ਲੇਖਾ-ਜੋਖਾ ਕਿਰਾਏਦਾਰਾਂ ਨਾਲ ਸਾਂਝਾ ਕਰਨਾ ਹੋਵੇਗਾ।
ਉਹਨਾਂ ਕਿਹਾ ਕਿ ਫੈਡਰਲ ਬਜਟ ‘ਚ ਲਿਆਂਦੇ ਗਏ ਤਿੰਨ ਉਪਾਵਾਂ ‘ਚੋਂ ਇਹ ਇੱਕ ਹੈ ਜੋ ਕਿ ਅਗਾਮੀ ਫੈਡਰਲ ਬਜਟ ‘ਚ ਸ਼ਾਮਲ ਕੀਤੇ ਜਾਵੇਗਾ।
ਇਹ ਨਾ ਸਿਰਫ਼ ਕ੍ਰੈਡਿਟ ਸਕੋਰ ਨੂੰ ਪ੍ਰਭਾਵਿਤ ਕਰੇਗਾ ਸਗੋਂ ਹਾਊਸਿੰਗ ਸਹਾਇਤਾ ਫੰਡ ਵੀ ਸ਼ਾਮਲ ਰਹੇਗਾ।
ਪੀ.ਐੱਮ. ਟਰੂਡੋ ਨੇ ਆਪਣੇ ਐਲਾਨ ‘ਚ ਕਿਹਾ ਹੈ ਕਿ ਇਹ ਅਧਿਕਾਰ ਬਿਲ ਕਿਰਾਏਦਾਰਾਂ ਦੇ ਹੱਕਾਂ ਦੀ ਰਾਖੀ ਅਤੇ ਮਜ਼ਬੂਤੀ ਪ੍ਰਦਾਨ ਕਰੇਗਾ।
ਉਹਨਾਂ ਵੱਲੋਂ ਕਿਰਾਏਦਾਰਾਂ ਦੀ ਕਿਰਾਏ ਅਤੇ ਬੁਰੇ ਮਕਾਨ ਮਾਲਕਾਂ ਤੋਂ ਸੁਰੱਖਿਆ ਲਈ ਅਤੇ ਕਾਨੂੰਨੀ ਸਹਾਇਤਾ ਲਈ $15 ਮਿਲੀਅਨ ਦੀ ਗ੍ਰਾਂਟ ਦਾ ਵੀ ਐਲਾਨ ਕੀਤਾ ਗਿਆ ਹੈ।