ਵੈਨਕੂਵਰ :ਟ੍ਰਾੰਸਲਿੰਕ ਵੱਲੋਂ ਅੱਜ ਸਵੇਰੇ 3 ਵਜੇ ਤੋਂ ਲੈ ਕੇ ਹੜਤਾਲ (Strike) ਸ਼ੁਰੂ ਕੀਤੀ ਗਈ ਹੈ,ਜੋ ਕਿ ਅਗਲੇ 48 ਘੰਟੇ ਲਈ ਜਾਰੀ ਰਹੇਗੀ।
ਇਸ ਹੜਤਾਲ ਦੇ ਕਾਰਨ ਬੱਸ ਅਤੇ ਸੀ-ਬੱਸ ਸਰਵਿਸ ਪ੍ਰਭਾਵਿਤ ਰਹੇਗੀ।
ਓਥੇ ਹੀ ਕੈਨੇਡਾ ਲਾਈਨ,ਐਕਸਪੋ ਅਤੇ ਮਿਲੇਨੀਅਮ ਸਕਾਈ ਟ੍ਰੇਨ ਲਾਈਨਜ਼,ਵੈਸਟ ਕੋਸਟ,ਹੈਂਡੀਡਾਰਟ,ਵੈਸਟ ਵੈਨਕੂਵਰ ਬਲੂ ਬੱਸ ਅਤੇ ਲੈਂਗਲੀ ਕਮਿਊਨਟੀ ਸ਼ਟਲ ਇਸ ਅਧੀਨ ਪ੍ਰਭਾਵਿਤ ਨਹੀਂ ਹੋਣਗੀਆਂ।
ਕਿਊਪੀ-4500 (CUPE-4500) ਦਾ ਕਹਿਣਾ ਹੈ ਕਿ ਯੂਨੀਅਨ ਮੈਂਬਰਾਂ ਵੱਲੋਂ ਕੋਸਟ ਮਾਊਨਟੇਨ ਬੱਸ ਕੰਪਨੀ ਦੀਆਂ ਸਰਵਿਸਜ਼ ਅਗਲੇ 48 ਘੰਟੇ ਲਈ ਬੰਦ ਕੀਤੀਆਂ ਗਈਆਂ ਹਨ।
ਓਧਰ ਕੰਪਨੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਕੰਪਨੀ ਬਾਰਗੇਨਿੰਗ ਟੇਬਲ ‘ਤੇ ਜਾਣ ਦੀ ਇਛੁੱਕ ਹੈ ਅਤੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ।