Skip to main content

ਓਟਵਾ:ਇੰਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਵੱਲੋਂ ਅੱਜ ਅਹਿਮ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਸਾਲ 2024 ਲਈ ਅੰਤਰਰਾਸ਼ਟਰੀ ਵਿਦਿਆਰਥੀਆਂ (International Students )ਦੀ ਗਿਣਤੀ ਨੂੰ ਸੀਮਤ (Cap) ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਜਿਨ੍ਹਾਂ ਸੂਬਿਆਂ ‘ਚ ਵਿਦਿਆਰਥੀ ਜ਼ਿਆਦਾ ਆਉਂਦੇ ਹਨ ਉਹਨਾਂ ਸੂਬਿਆਂ ਅਤੇ ਟੈਰੀਟਰੀਜ਼ ‘ਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ‘ਚ ਮਹੱਤਵਪੂਰਨ ਕਮੀ ਵੇਖਣ ਨੂੰ ਮਿਲੇਗੀ।
ਉਹਨਾਂ ਕਿਹਾ ਕਿ ਇਸ ਨਵੀਂ ਪਾਲਿਸੀ ਅਧੀਨ ਫੈਡਰਲ ਅਤੇ ਸੂਬਾ ਸਰਕਾਰਾਂ ਨੂੰ ਉਸ ਸਿਸਟਮ ਨੂੰ ਲਤਾੜਨ ਦਾ ਸਮਾਂ ਮਿਲੇਗਾ ਜਿਸ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਭਾਰੀ ਫੀਸਾਂ ਲੈ ਕੇ ਨੀਵੇਂ ਪੱਧਰ ਦੀ ਪੜ੍ਹਾਈ ਮੁਹੱਈਆ ਕਰਵਾਈ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਕੈਪ ਦੇ ਚਲਦੇ ਨਵੇਂ ਸਟੱਡੀ ਵੀਜ਼ਾ ‘ਚ 35% ਦੀ ਕਮੀ ਵੇਖਣ ਨੂੰ ਮਿਲੇਗੀ।
ਕੁੱਝ ਸੂਬਿਆਂ ‘ਚ ਇਹ ਕਮੀ ਵਧੇਰੇ ਦੇਖਣ ਨੂੰ ਮਿਲੇਗੀ,ਜਿਵੇਂ ਕਿ ਓਂਟਾਰੀਓ 50% ਤੱਕ ਦੀ ਕਮੀ ਵੇਖੇਗਾ।
ਨਾਲ ਹੀ ਇਸ ਐਲਾਨ ‘ਚ ਕਿਹਾ ਗਿਆ ਹੈ ਕਿ ਉਹਨਾਂ ਵਿਦਿਆਰਥੀਆਂ ਦੇ ਸਪਾਊਸ ਹੀ ਕੰਮ ਕਰ ਪਾਉਣਗੇ ਜੋ ਸਟੂਡੈਂਟਸ ਪੋਸਟ ਗ੍ਰੈਜੂਏਟ ਡਿਗਰੀ,ਮਾਸਟਰ ਜਾਂ ਫਿਰ ਡਾਕਟਰਲ ਡਿਗਰੀ ਕਰ ਰਹੇ ਹੋਣਗੇ।

Leave a Reply