ਸਰੀ:ਸਰੀ ਵਿਖੇ ਲੰਘੇ ਸ਼ਨੀਵਾਰ ਐਕਸਟੌਰਸ਼ਨ (Extortion) ਦੇ ਮਾਮਲਿਆਂ ਦੇ ਸਬੰਧ ਵਿੱਚ ਇੱਕ ਪਬਲਿਕ ਫੌਰਮ (Public Forum) ਹੋਈ ਜਿਸ ‘ਚ ਨਾਮੀ ਸਖ਼ਸ਼ੀਅਤਾਂ ਸਮੇਤ ਬਿਜ਼ਨਸ ਮਾਲਕਾਂ ਵੱਲੋਂ ਵੀ ਹਿੱਸਾ ਲਿਆ ਗਿਆ।
ਇਸ ਮੌਕੇ ਸਰੀ ਮੇਅਰ ਬਰੈਂਡਾ ਲਾੱਕ ਵੀ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਨੂੰਨ ਵਿਵਸਥਾ ‘ਚ ਸੁਧਾਰ ਕਰਨ ਦੀ ਮਹੱਤਤਾ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਤੋਂ ਹੀ ਐਕਸਟੌਰਸ਼ਨ ਨਾਲ ਸਬੰਧਤ ਮਾਮਲੇ ਸਾਹਮਣੇ ਆ ਰਹੇ ਹਨ।
ਬਿਜ਼ਨਸ ਮਾਲਕਾਂ ਨੂੰ ਪੱਤਰ ਭੇਜੇ ਜਾ ਰਹੇ ਹਨ ਅਤੇ ਕਾਲ ਕੀਤੇ ਜਾ ਰਹੇ ਹਨ ਜਿਸ ‘ਚ ‘ਪ੍ਰੋਟੈਕਸ਼ਨ ਮਨੀ’ ਦੀ ਮੰਗ ਕੀਤੀ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਆਪਣੇ ਕੰਮ-ਧੰਦੇ ਦੀ ਸਲਾਮਤੀ ਲਈ ਪੈਸੇ ਅਦਾ ਕਰਨੇ ਪੈਣਗੇ।
ਦੱਸ ਦੇਈਏ ਕਿ ਲੰਘੇ ਹਫ਼ਤੇ ਸਰੀ ਆਰ.ਸੀ.ਐੱਮ.ਪੀ. ਕਾਂਸਟੇਬਲ ਸਰਬਜੀਤ ਸੰਘਾ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਐਕਸਟੌਰਸ਼ਨ ਕਾੱਲ ਆਉਣ ‘ਤੇ ਪੁਲੀਸ ਨਾਲ ਸੰਪਰਕ ਕੀਤਾ ਜਾਵੇ ਅਤੇ ਪੁਲੀਸ ਮਹਿਕਮੇ ਵੱਲੋਂ ਵੀ ਫੌਰੀ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ ਹੈ।