ਓਟਵਾ:ਗਾਜ਼ਾ ‘ਚ ਜੰਗਬੰਦੀ ਦੀ ਮੰਗ ਨੂੰ ਲੈ ਕੇ ਯੂਨਾਈਟੇਡ ਨੇਸ਼ਨ ਦੇ ਉਸ ਮਤੇ ‘ਚ ਕੈਨੇਡਾ ਵੱਲੋਂ ਵੀ ਸਮਰਥਨ ਪ੍ਰਗਟਾਇਆ ਗਿਆ ਹੈ।
ਜਿਸ ਤੋਂ ਬਾਅਦ ਫ਼ਲਸਤੀਨ ਟੈਰਰ ਗਰੁੱਪ (Palestine Terror Group) ਦੇ ਸੀਨੀਅਰ ਲੀਡਰ ਡਾਕਟਰ ਗਾਜ਼ੀ ਹਮਦ ਵੱਲੋਂ ਜੰਗਬੰਦੀ ਦੇ ਮਤੇ ਨੂੰ ਸਮਰਥਨ ਦੇਣ ਦੇ ਚਲਦੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸਮੇਤ ਕੈਨੇਡਾ ਦਾ ਵੀ ਧੰਨਵਾਦ (Thanks) ਕੀਤਾ ਗਿਆ ਹੈ।
ਉਸ ਵੱਲੋਂ ਨਾਲ ਹੀ ਕਿਹਾ ਗਿਆ ਹੈ ਕਿ ਸਹੀ ਦਿਸ਼ਾ ਵਿੱਚ ਇਹ ਪਹਿਲਾ ਕਦਮ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਟੋਰਾਂਟੋ ਵਿਖੇ ਪੱਤਰਕਾਰਾਂਨਾਲ ਗੱਲਬਾਤ ਕਰਦੇ ਕਿਹਾ ਕਿ ਕੈਨੇਡਾ ਮੁੱਢ ਤੋਂ ਹੀ ਸ਼ਾਂਤੀ ਦੇ ਪੱਖ ‘ਚ ਹਾਮੀ ਭਰਦਾ ਰਿਹਾ ਹੈ।
ਉਹਨਾਂ ਕਿਹਾ ਕਿ ਬੇਸ਼ੱਕ ਹਮਾਸ ਨੂੰ ਵੀ ਆਪਣੇ ਹਥਿਆਰ ਸੁੱਟਣੇ ਚਾਹੀਦੇ ਹਨ ਅਤੇ ਗਾਜ਼ਾ ਵਾਸੀਆਂ ਨੂੰ ਢਾਲ ਦੇ ਤੌਰ ‘ਤੇ ਵਰਤਣਾ ਬੰਦ ਕਰਨਾ ਚਾਹੀਦਾ ਹੈ, ਤਾਂ ਜੋ ਟੂ-ਸਟੇਟ ਹੱਲ ਵੱਲ ਵਧਿਆ ਜਾ ਸਕੇ।