ਕੈਨੇਡਾ: ਕੈਨੇਡਾ ਰਵੈਨਿਊ ਏਜੰਸੀ ਮੁਤਾਬਕ ਫੈਡਰਲ ਕੋਵਿਡ-19 ਬੈਨੀਫਿਟਸ (Benefits) ਦਾ ਦਾਅਵਾ ਕਰਨ ਵਾਲੇ 185 ਕਰਮਚਾਰੀਆਂ ਨੂੰ ਫਾਇਰ ਕਰ ਦਿੱਤਾ ਗਿਆ ਹੈ।
ਕਿਉਂਕਿ ਉਹਨਾਂ ਕਰਮਚਾਰੀਆਂ ਵੱਲੋਂ ਇਸਦਾ ਲਾਭ ਲੈਣ ਦੇ ਯੋਗ ਨਾ ਹੋਣ ਦੇ ਬਾਵਜੂਦ ਵੀ ਬੈਨੀਫਿਟਸ ਲਏ ਗਏ ਹਨ।
ਸੀ.ਆਰ.ਏ. (CRA) ਸਤੰਬਰ ਮਹੀਨੇ ‘ਚ ਇਸਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਗਈ ਸੀ ਅਤੇ ਹੁਣ ਤਾਜ਼ਾ ਅਪਡੇਟ ਮੁਤਾਬਕ 65 ਜਣੇ ਹੋਰ ਇਸ ਸੂਚੀ ‘ਚ ਸ਼ਾਮਲ ਹੋ ਚੁੱਕੇ ਹਨ,ਜਿਨ੍ਹਾਂ ਦੁਆਰਾ ਇਹ ਲਾਭ ਯੋਗ ਨਾ ਹੋਣ ਦੇ ਬਾਵਜੂਦ ਲਏ ਗਏ ਹਨ।
ਜ਼ਿਕਰਯੋਗ ਹੈ ਕਿ ਸੀ.ਆਰ.ਏ. ਵੱਲੋਂ 600 ਮਾਮਲਿਆਂ ਦੀ ਘੋਖ ਕੀਤੀ ਜਾ ਰਹੀ ਹੈ,ਜਿਨ੍ਹਾਂ ਦੁਆਰਾ $2000 ਪ੍ਰਤੀ ਮਹੀਨਾ ਲਏ ਗਏ ਸਨ।
ਹੁਣ ਤੱਕ ਦੀ ਜਾਂਚ ‘ਚ ਮਹਿਜ਼ 116 ਕਰਮਚਾਰੀ ਇਸ ਲਾਭ ਲਈ ਯੋਗ ਪਾਏ ਗਏ ਹਨ,ਜੋ ਨਹੀਂ ਯੋਗ ਹਨ ਉਹਨਾਂ ਨੂੰ ਹੁਣ ਪੈਸਾ ਵਾਪਸ ਕਰਨਾ ਪਵੇਗਾ।