ਬਰਨਬੀ: ਐਮਾਜ਼ਾਨ (Amazon ) ਦੇ ਤਿੰਨ ਡਰਾਈਵਰ,ਡਲਿਵਰੀ ਪੈਕੇਜ ਦੀ ਚੋਰੀ ਕਰਨ ਅਤੇ ਬਾਅਦ ‘ਚ ਉਹਨਾਂ ਨੂੰ ਮਾਰਕੀਟ ਪਲੇਸ ‘ਤੇ ਵੇਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।ਜਿਸਦੇ ਸਬੰਧ ‘ਚ ਬਰਨਬੀ ਆਰ.ਸੀ.ਐਮ.ਪੀ. ਵੱਲੋਂ ਰਿਪੋਰਟਸ ਦਰਜ ਕੀਤੀਆਂ ਗਈਆਂ ਹਨ।
ਜਾਣਕਾਰੀ ਮੁਤਾਬਕ ਪਹਿਲੀ ਰਿਪੋਰਟ 10 ਸਤੰਬਰ,2023 ਨੂੰ ਮਿਲੀ ਸੀ ਜਿਸ ‘ਚ ਐਮਾਜ਼ਾਨ ਡਰਾਈਵਰ ਦੁਆਰਾ ਪੈਕੇਜ ਚੋਰੀ ਕਰਨ ਅਤੇ ਫਿਰ ਉਹਨਾਂ ਨੂੰ ਆਨਲਾਈਨ ਵੇਚਣ ਦੀ ਸ਼ਿਕਾਇਤ ਦਰਜ ਕਰਵਾਈ ਗਈ।
29 ਸਤੰਬਰ ਨੂੰ ਪੁਲੀਸ ਵੱਲੋਂ ਸਰਚ ਵਾਰੰਟ ਦੇ ਅਧਾਰ ‘ਤੇ ਸ਼ੱਕੀ ਦੀ ਵੈਨਕੂਵਰ ਸਥਿਤ ਰਿਹਾਇਸ਼ ‘ਤੇ ਤਲਾਸ਼ੀ ਲਈ ਗਈ ਅਤੇ ਉਸਦੇ ਘਰ ਤੋਂ 32 ਪੈਕੇਜ ਬਰਾਮਦ ਕੀਤੇ ਗਏ,ਜਿਨਾਂ ਦੀ ਕੀਮਤ $2200 ਬਣਦੀ ਹੈ।
ਦੂਜੀ ਸ਼ਿਕਾਇਤ 16 ਸਤੰਬਰ ਨੂੰ ਮਿਲੀ ਸੀ।ਜਿਸਤੋਂ ਬਾਅਦ ਬਰਨਬੀ ਆਰ.ਸੀ.ਐਮ.ਪੀ. (Burnaby RCMP) ਪੋਸਟ ਵੱਲੋਂ ਸ਼ੱਕੀ ਦੇ ਸਰੀ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਗਈ।ਛੱਬੀ ਸਾਲਾ ਸ਼ੱਕੀ ਹੁਣ ਚੋਰੀ ਦੇ ਛੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
28 ਨਵੰਬਰ ਨੂੰ ਇੱਕ ਤੀਜੇ ਐਮਾਜ਼ਾਨ ਡਰਾਈਵਰ ਦੁਆਰਾ ਪੈਕੇਜ ਚੋਰੀ ਕਰਨ ਦੀ ਰਿਪੋਰਟ ਮਿਲਣ ਤੋਂ ਬਾਅਦ 29 ਨਵੰਬਰ ਨੂੰ ਉਸਦੀ ਵੈਨਕੂਵਰ ਸਥਿਤ ਰਿਹਾਇਸ਼ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਰਿਲੀਜ਼ ਕਰ ਦਿੱਤਾ ਗਿਆ ਹੈ।
ਚੋਰੀ ਕੀਤੇ ਸਮਾਨ ‘ਚ $627 ਦੀ ਘੜੀ ਤੋਂ ਲੈ ਕੇ $35 ਤੱਕ ਦੇ ਐਪਲ ਏਅਰਟੈਗ ਮੌਜੂਦ ਹਨ।
ਚੋਰੀ ਦੀ ਦੋਸ਼ਾਂ ਦੀ ਰਿਪੋਰਟ ਬੀ.ਸੀ. ਪ੍ਰੌਸੀਕਿਊਸ਼ਨ ਨੂੰ ਭੇਜ ਦਿੱਤੀ ਗਈ ਹੈ,ਤਾਂ ਜੋ ਦੋਸ਼ਾਂ ਉੱਪਰ ਵਿਚਾਰ ਕੀਤਾ ਜਾਵੇ।
ਪੁਲੀਸ ਵੱਲੋਂ ਇਹਨਾਂ ਮਾਮਲਿਆਂ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ।