Skip to main content

ਓਟਵਾ: ਅੱਜ ਕੈਨੇਡਾ ਦੀ 14ਵੀਂ  ਸਾਲਾਨਾ ਫੂਡ ਪ੍ਰਾਈਸ ਲਿਸਟ (Food price List) ਜਾਰੀ ਕੀਤੀ ਗਈ ਹੈ,ਜਿਸ ‘ਚ ਦੱਸਿਆ ਗਿਆ ਹੈ ਕਿ ਕਿੰਝ ਕੈਨੇਡਾ ਵਾਸੀ ਮਹਿੰਗਾਈ ਦੇ ਦੌਰ ਨਾਲ ਨਜਿੱਠਣ ਲਈ ਭੋਜਨ ਦੀ ਮਾਤਰਾ ਅਤੇ ਗੁਣਵੱਤਾ ਨਾਲ ਸਮਝੌਤਾ ਕਰ ਰਹੇ ਹਨ ਅਤੇ ਵਧੀਆਂ ਕੀਮਤਾਂ ਦੇ ਚਲਦੇ ਸਸਤਾ ਭੋਜਨ ਖਰੀਦ ਰਹੇ ਹਨ।
ਕੈਨੇਡਾ ਦੀ 2024 ਦੀ ਫੂਡ ਪ੍ਰਾਈਸ ਰਿਪੋਰਟ ‘ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਸਾਲ ਭੋਜਨ ਦੀਆਂ ਕੀਮਤਾਂ ਵਿੱਚ 2.5 ਫੀਸਦ ਤੋਂ ਲੈ ਕੇ 4.5 ਫੀਸਦ ਤੱਕ ਦਾ ਵਾਧਾ ਹੋ ਸਕਦਾ ਹੈ।
ਰਿਪੋਰਟ ਦੱਸਦੀ ਹੈ ਕਿ ਅਗਲੇ ਸਾਲ ਚਾਰ ਜੀਆਂ ਦਾ ਪਰਿਵਾਰ ਗ੍ਰੌਸਰੀ ਉੱਪਰ ਔਸਤਨ $700 ਵਧੇਰੇ ਅਦਾ ਕਰੇਗਾ।
ਓਥੇ ਹੀ ਡਲਹੌਜ਼ੀ ਯੂਨੀਵਰਸਿਟੀ ਦੇ ਐਗਰੀ-ਫੂਡ ਐਨਾਲਟਿਕਸ ਦੇ ਪ੍ਰੋਫੈਸਰ ਅਤੇ ਡਾਇਰੈਕਟਰ ਸਿਲਵੇਨ ਚਾਰਲਸਬੋਇਸ ਦਾ ਕਹਿਣਾ ਹੈ ਕਿ ਮੁਕਾਬਲਾ ਵਧਣ ਕਾਰਨ ਭੋਜਨ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ।
ਚਾਰਲਸਬੋਇਸ ਮੁਤਾਬਕ ਕਾੱਫੀ,ਕਣਕ ਅਤੇ ਡ੍ਰਾਈ ਪਾਸਤਾ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ ਅਤੇ ਓਥੇ ਹੀ ਫਾਰਮ ਪਰਾਈਸ ‘ਚ 1.7 ਫੀਸਦ ਤੋਂ 2 ਫੀਸਦ ਤੱਕ ਦਾ ਵਾਧਾ ਹੋਵੇਗਾ।

Leave a Reply