Skip to main content

ਕੈਨੇਡਾ: ਕੈਨੇਡਾ ਦੇ ਵੱਡੇ ਗ੍ਰੋਸਰੀ ਸਟੋਰਜ਼ ਦੇ ਮੁਖੀਆਂ ਅੱਜ ਕਾਮਨ ਕਮੇਟੀ ਅੱਗੇ ਪੇਸ਼ ਹੋਏ ਜਿੱਥੇ ਉਹਨਾਂ ਵੱਲੋਂ ਭੋਜਨ ਦੀਆਂ ਕੀਮਤਾਂ (Price) ਨੂੰ ਸਥਿਰ ਕਰਨ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ।
ਹਾਲਾਂਕਿ ਲੌਬਲਾੱਅ ਦੇ ਚੇਅਰਮੈਨ ਵੱਲੋਂ ਕਿਹਾ ਗਿਆ ਹੈ ਕਿ ਭੋਜਨ ਦੀਆਂ ਕੀਮਤਾਂ ਨੂੰ ਲੈ ਕੇ ਜੇਕਰ ਕੋਡ ਆਫ ਕੰਡਕਟ (Code of conduct) ਲਾਗੂ ਕੀਤਾ ਜਾਂਦਾ ਹੈ ਤਾਂ ਫੂਡ ਆਈਟਮਜ਼ ਹੋਰ ਮਹਿੰਗੀਆਂ ਹੋ ਜਾਣਗੀਆਂ।
ਲੌਬਲਾੱਅ ਵੱਲੋਂ ਸਰਕਾਰ ਨਾਲ ਕੀਤੇ ਵਿਚਾਰ-ਚਰਚਾ ਦੌਰਾਨ ਸਾਹਮਣੇ ਆਇਆ ਹੈ ਕਿ ਕੰਪਨੀ ਵੱਲੋਂ ਸਟੈਪਲ ਆਈਟਮਜ਼ ਦੀ ਕੀਮਤ ਘੱਟ ਕੀਤੀ ਗਈ ਹੈ,ਜੋ ਕਿ ਇਸਦੀ ਚੇਨ-ਵਾਈਡ-ਸੇਲ ਨੂੰ 10 ਫੀਸਦ ਪ੍ਰਭਾਵਿਤ ਕਰਦੀ ਹੈ।
ਜਿੱਥੇ ਹੋਰ ਰੀਟੇਲਰਜ਼ ਅਤੇ ਮੈਨੂਫੈਕਚਰਰ ਵੱਲੋਂ ਕੋਡ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਓਥੇ ਹੀ ਲੌਬਲਾੱਅ ਅਤੇ ਵਾਲਮਾਰਟ ਕੈਨੇਡਾ ਵੱਲੋਂ ਇਸਨੂੰ ਲੈ ਕੇ ਸਪੱਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ।
ਵਾਲਮਾਰਟ ਕੈਨੇਡਾ ਦੇ ਸੀ.ਈ.ਓ. ਵੱਲੋਂ ਅੱਜ ਦੀ ਮੀਟਿੰਗ ‘ਚ ਕਿਹਾ ਗਿਆ ਹੈ ਕਿ ਕੰਪਨੀ ਅਜੇ ਕੋਡ ਆਫ ਕੰਡਕਟ ਲਾਗੂ ਕਰਨ ਦਾ ਵਾਅਦਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ।

Leave a Reply