ਕੈਨੇਡਾ: ਸਟੈਟਿਸਟਕ ਕੈਨੇਡਾ ਵੱਲੋਂ ਅੱਜ ਜਾਰੀ ਕੀਤੇ ਅੱਜ ਤੀਜੀ ਤਿਮਾਹੀ ਦੇ ਅੰਕੜਿਆਂ ਮੁਤਾਬਕ ਦੇਸ਼ ਦੀ ਆਰਥਿਕ ਸਥਿਤੀ ਸਲਾਨਾ 1.1% ਤੱਕ ਸੁੰਗੜ ਗਈ ਹੈ।
ਇਹ ਗਿਰਾਵਟ ਅੰਤਰਰਾਸ਼ਟਰੀ ਨਿਰਯਾਤ ‘ਚ ਆਈ ਕਮੀ ਕਾਰਨ ਆਈ ਹੈ ਅਤੇ ਨਾਲ ਹੀ ਬਿਜ਼ਨਸ ਐਕਮਿਊਲੇਸ਼ਨ ਵੀ ਹੌਲੀ ਹੋਈ ਹੈ।
ਇਸਤੋਂ ਇਲਾਵਾ ਸਰਕਾਰ ਦੁਆਰਾ ਕੀਤੇ ਖ਼ਰਚੇ ‘ਚ ਵਾਧਾ ਹੋਣ ਕਾਰਨ ਅਤੇ ਘਰਾਂ ਦੀ ਕਿੱਲਤ ਕਾਰਨ ਪੈਦਾ ਹੋਈ ਸਮੱਸਿਆ ਦੇ ਹੱਲ ਲਈ ਸਰਕਾਰ ਦੁਆਰਾ ਕੀਤਾ ਨਿਵੇਸ਼ ਵੀ ਧੀਮੀ ਪਈ ਆਰਥਿਕ ਸਥਿਤੀ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਅੱਜ ਦੀ ਰਿਪੋਰਟ ਮੁਤਾਬਕ ਗਾਹਕਾਂ ਦੇ ਖਰਚੇ ਲਗਾਤਾਰ ਫਲੈਟ ਜਾ ਰਹੇ ਹਨ ਅਤੇ ਕਾਰੋਬਾਰੀ ਪੂੰਜੀ ਨਿਵੇਸ਼ ‘ਚ 2% ਦੀ ਕਮੀ ਦਰਜ ਕੀਤੀ ਗਈ ਹੈ।