ਓਟਵਾ:ਗਾਜ਼ਾ ‘ਚੋਂ ਕੈਨੇਡੀਅਨਜ਼ (Canadians) ਦਾ ਪਹਿਲਾ ਗਰੁੱਪ ਰਫ਼ਾਅ (Rafah) ਬਾਰਡਰ ਕਰੌਸ ਕਰ ਕਾਇਰੋ ਲਈ ਰਵਾਨਾ ਹੋ ਚੁੱਕਿਆ ਹੈ।
ਜਿਸਦੀ ਪੁਸ਼ਟੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਿਨੀ ਜੋਲੀ ਵਜੋਂ ਕੀਤੀ ਗਈ ਹੈ।
ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਬਾਕੀ ਕੈਨੇਡੀਅਨਜ਼ ਨੂੰ ਵੀ ਗਾਜ਼ਾ ‘ਚੋਂ ਬਾਹਰ ਕੱਢਣ ਲਈ ਸਰਕਾਰ ਲਗਾਤਾਰ ਕੰੰਮ ਕਰ ਰਹੀ ਹੈ।
ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ ਕਿ ਪਹਿਲੇ ਗਰੁੱਪ ‘ਚ ਕਿੰਨੇ ਕੈਨੇਡੀਅਨਜ਼ ਸ਼ਾਮਲ ਹਨ,ਪਰ ਜਾਰੀ ਕੀਤੀ ਗਈ ਲਿਸਟ ‘ਚ 80 ਜਣਿਆਂ ਦੇ ਨਾਂ ਸ਼ਾਮਲ ਹਨ।
ਇਨ੍ਹਾਂ ਵਿੱਚੋਂ 20 ਜਣੇ ਕੈਨੇਡੀਅਨ ਸਿਟੀਜ਼ਨ ਹਨ ਅਤੇ ਬਾਕੀ ਫ਼ਲਸਤੀਨੀ ਜਾਂ ਫਿਰ ਦੋਹਰੀ ਨਾਗਰਿਕਤਾ ਵਾਲੇ ਹਨ।
ਗਾਜ਼ਾ ਪੱਟੀ ‘ਚੋਂ ਬਾਹਰ ਆਏ ਇਹਨਾਂ ਕੈਨੇਡੀਅਨਜ਼ ਨੂੰ ਬੱਸਾਂ ਰਾਹੀਂ ਕਾਇਰੋ ਪਹੁੰਚਾਇਆ ਜਾਵੇਗਾ,ਜਿੱਥੇ ਉਹਨਾਂ ਵੱਲੋਂ ਆਪਣੀ ਅਗਲੀ ਮੰਜ਼ਿਲ ਬਾਰੇ ਫੈਸਲਾ ਲਿਆ ਜਾਵੇਗਾ।