Skip to main content

ਓਟਵਾ:ਪਾਰਲੀਮੈਂਟ ਮੈਂਬਰ ਅੱਜ ਉਸ ਮਤੇ ਨੂੰ ਵੋਟ ਕਰਨਗੇ ਜੋ ਕਿ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ (Pierre Poilievre) ਦੁਆਰਾ ਉਸ ਮਤੇ ਨੂੰ ਪੇਸ਼ ਕੀਤਾ ਜਾਵੇਗਾ,ਜਿਸ ‘ਚ ਫੈਡਰਲ ਸਰਕਾਰ ਤੋਂ ਕੈਨੇਡਾ ਭਰ ‘ਚ ਕਾਰਬਨ ਪ੍ਰਾਈਸਿੰਗ (Carbon Pricing) ਨੂੰ ਖਤਮ ਕਰਨ ਨੂੰ ਲੈ ਕੇ ਮੰਗ ਕੀਤੀ ਜਾਵੇਗੀ।
ਪੀਅਰ ਪੋਲੀਏਵ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਫੈਸਲਾ ਫੁੱਟ ਪਾਉਣ ਵਾਲਾ ਹੈ ਕਿਉਂਕਿ ਇਸ ਤਹਿਤ ਐਟਲਾਂਟਿਕ ਕੈਨੇਡਾ ‘ਚ ਰਹਿ ਰਹੇ ਲੋਕ ਇਸਦਾ ਫਾਇਦਾ ਲੈ ਸਕਣਗੇ,ਜਦੋਂ ਕਿ ਵੈਸਟਰਨ ਕੈਨੇਡਾ ਵਾਸੀ ਇਸ ਤੋਂ ਵਾਂਝੇ ਰਹਿਣਗੇ।
ਉਹਨਾਂ ਦਾ ਕਹਿਣਾ ਹੈ ਕਿ ਪੀ.ਐੱਮ. ਜਸਟਿਨ ਟਰੂਡੋ ਐਟਲਾਂਟਿਕ ਕੈਨੇਡਾ ‘ਚ ਘਟ ਰਹੀ ਲੋਕਪ੍ਰਿਅਤਾ ਅਤੇ ਪੋਲ ਵੋਟਿੰਗ ਵਧਾੳਣੁ ਲਈ ਇਹ ਕਰ ਰਹੇ ਹਨ।
ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹੀਟਿੰਗ ਆਇਲ ਦੀ ਕੀਮਤ ਜ਼ਿਆਦਾ ਹੈ ਅਤੇ ਕਾਰਬਨ ਪ੍ਰਾਈਸ ਖ਼ਤਮ ਕੀਤੇ ਜਾਣ ਦੇ ਕਾਰਨ ਲੋਕ ਫਰਨੇਸ ਨੂੰ ਛੱਡ ਕੇ ਹੀਟ ਪੰਪ ਵੱਲ ਜਾ ਸਕਣਗੇ।
ਦੱਸ ਦੇਈਏ ਕਿ ਓਂਟਾਰੀਓ ਪ੍ਰੀਮੀਅਰ ਡੱਗ ਫੋਰਡ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਨੂੰ ਕੈਨੇਡਾ ਭਰ ‘ਚ ਕਾਰਬਨ ਪ੍ਰਾਈਸਿੰਗ ਖ਼ਤਮ ਕਰਨੀ ਚਾਹੀਦੀ ਹੈ।
ਪ੍ਰੀਮੀਅਰ ਦੇਵਿਡ ਈਬੀ ਵੀ ਫੈਡਰਲ ਸਰਕਾਰ ਦੇ ਇਸ ਫੈਸਲੇ ਤੋਂ ਨਾਖੁਸ਼ ਨਜ਼ਰ ਆ ਰਹੇ ਹਨ।ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬੀ.ਸੀ. ਅਤੇ ਕਿਊਬਕ ਸੂਬੇ ਲਈ ਵੀ ਇਹ ਅੇਲਾਨ ਕਰਨਾ ਚਾਹੀਦਾ ਹੈ।

Leave a Reply