ਸਰੀ:ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ,ਪਰ ਅਜੇ ਵੀ ਸਰੀ ਦੇ ਸਕੂਲ਼ਾਂ ‘ਚ ਪੜ੍ਹਨ ਵਾਲੇ ਕੁੱਝ ਵਿਦਿਆਰਥੀ ਬਿਨਾਂ ਹੀਟਿੰਗ ਸਿਸਟਮ (Heating System)ਤੋਂ ਪੜ੍ਹਨ ਲਈ ਮਜਬੂਰ ਹਨ।
ਸਰੀ ਟੀਚਰਜ਼ ਐਸੋਸੀਏਸ਼ਨ (Surrey ) ਦਾ ਕਹਿਣਾ ਹੈ ਕਿ ਕਿ ਸੈਂਕੜੇ ਵਿਦਿਆਰਥੀ 15 ਠੰਡੇ ਪੋਰਟੇਬਲ ਕਮਰਿਆਂ ‘ਚ ਪੜ੍ਹ ਰਹੇ ਹਨ।
ਟੀਚਰ ਐਸੋਸੀਏਸ਼ਨ ਦੇ ਬੁਲਾਰੇ ਵੱਲੋਂ ਗੱਲਬਾਤ ਕਰਦੇ ਕਿਹਾ ਗਿਆ ਹੈ ਕਿ ਅਕਤੂਬਰ ਮਹੀਨੇ ‘ਚ ਤਾਪਮਾਨ ਘੱਟ ਹੋਣ ਦੇ ਨਾਲ ਹੀ ਇਸ ਬਾਰੇ ਜ਼ਿਲ੍ਹਾ ਬੋਰਡ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਪਰ ਜ਼ਿਲ੍ਹਾ ਬੋਰਡ ਵੱਲੋਂ ਕਿਹਾ ਗਿਆ ਕਿ 2 ਜਾਂ 3 ਸਪੇਸ ਹੀਟਰਜ਼ ਲਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਪੇਸ ਹੀਟਰਜ਼ ਦੀ ਕਾਰਗੁਜ਼ਾਰੀ ਸੈਂਟਰਲ ਹੀਟਰਜ਼ ਨੱਲੋਂ ਕਾਫ਼ੀ ਪਰੇ ਹੈ।
ਟੀਚਰ ਐਸੋਸੀਏਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਸਥਿਤੀ ‘ਚ ਵਿਦਿਆਰਥੀਆਂ ਨੂੰ ਕਿਸੇ ਹੋਰ ਸਕੂਲ ਵਿੱਚ ਤਬਦੀਲ ਕਰਨਾ ਵੀ ਅਸੰਭਵ ਹੈ।
ਓਧਰ ਜ਼ਿਲ੍ਹਾ ਬੋਰਡ ਦਾ ਕਹਿਣਾ ਹੈ ਕਿ ਇਸ ਸਾਲ ਸਥਿਤੀਆਂ ਬੇਹੱਦ ਚੁਣੌਤੀਪੂਰਨ ਹਨ,ਕਿਉਂਕਿ ਸਕੂਲਾਂ ‘ਚ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਦੇ ਕਾਰਨ 57 ਪੋਰਟੇਬਲ ਹੋਰ ਉਪਲੱਬਧ ਕਰਵਾਏ ਗਏ ਹਨ।