ਕੈਨੇਡਾ:ਸਟੈਟਿਸਟਿਕ ਕੈਨੇਡਾ (Statistic Canada) ਵੱਲੋਂ ਅੱਜ ਬੇਰੁਜ਼ਗਾਰੀ ਦਰ (Unemployment Rate) ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ ਹਨ।
ਜਿਸ ਮੁਤਾਬਕ ਬੇਰੁਜ਼ਗਾਰੀ ਦਰ ਅਕਤੂਬਰ ਮਹੀਨੇ ‘ਚ ਵਧ ਕੇ 5.7 ਫਸਿਦ ਹੋ ਗਈ ਹੈ।
ਹਾਲਾਂਕਿ ਇਸ ਮਹੀਨੇ ਦੌਰਾਨ 18,000 ਨਵੀਆਂ ਨੌਕਰੀਆਂ ਵੀ ਜਮਾਂ ਕੀਤੀਆਂ ਗਈਆਂ ਹਨ।
ਏਜੰਸੀ ਵੱਲੋਂ ਅੱਜ ਜਾਰੀ ਕੀਤੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਛੇ ਮਹੀਨਿਆਂ ‘ਚ ਇਹ ਚੌਥੀ ਵਾਰ ਹੈ ਜਦੋਂ ਬੇਰੁਜ਼ਗਾਰੀ ਦਰ ‘ਚ ਵਾਧਾ ਹੋਇਆ ਹੈ।
ਦੱਸ ਦੇਈਏ ਕਿ ਸਤੰਬਰ ਮਹੀਨੇ ‘ਚ ਇਹ ਦਰ 5.5 ਫੀਸਦ ਦਰਜ ਕੀਤੀ ਗਈ ਸੀ।
ਏਜੰਸੀ ਦੀ ਅੱਜ ਜਾਰੀ ਕੀਤੀ ਰਿਪੋਰਟ ਤੋਂ ਬਾਅਦ ਬੀ.ਸੀ. ਸੂਬੇ ਦੀ ਜਾੱਬਸ, ਇਕਨਾਮਿਕ ਡਿਵੈਲਪਮੈਂਟ, ਅਤੇ ਇਨੋਵੇਸ਼ਨ ਮਨਿਸਟਰ ਬ੍ਰੈਂਡਾ ਬੈਲੀ ਨੇ ਸਟਟਮੈਂਟ ਜਾਰੀ ਕੀਤਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਸੂਬੇ ‘ਚ 23400 ਨਵੀਆਂ ਫੁਲ-ਟਾਈਮ ਨੌਕਰੀਆਂ ਦੇ ਨਾਲ ਆਰਥਿਕ ਵਾਧਾ ਸਥਿਰ ਰਿਹਾ ਹੈ।
ਹਾਲਾਂਕਿ 27,500 ਪਾਰਟ ਟਾਈਮ ਨੌਕਰੀਆਂ ਘੱਟ ਵੀ ਹੋਈਆਂ ਹਨ।
ਇਸ ਸਾਲ ਹੁਣ ਤੱਕ ਬੀ.ਸੀ. ਸੂਬੇ ‘ਚ 47,300 ਨੌਕਰੀਆਂ ਜੋੜੀਆਂ ਗਈਆਂ ਹਨ ਅਤੇ ਬੇਰੁਜ਼ਗਾਰੀ ਦਰ 5.4 ਫੀਸਦ ਦਰਜ ਕੀਤੀ ਗਈ ਹੈ।