ਕੈਨੇਡਾ:ਹਮਾਸ ਅਤੇ ਇਜ਼ਰਾਈਲ ‘ਚ ਚੱਲ ਰਿਹਾ ਯੁੱਧ ਅੱਜ 18ਵੇਂ ਦਿਨ ‘ਚ ਸ਼ਾਮਲ ਹੋ ਚੁੱਕਿਆ ਹੈ।
ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਿਨੀ ਜੌਲੀ ਵੱਲੋਂ ਕੈਨੇਡੀਅਨਜ਼ ਨੂੰ ਲੈਬੇਨਾਨ ਛੱਡਣ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ ਵੱਲੋਂ ਵੀ ਬੈਰੂਤ ਸਥਿਤ ਦੂਤਘਰ ਚੋਂ ਆਪਣੇ ਡਿਪਲੋਮੈਟਸ ਅਤੇ ਕਰਮਚਾਰੀਆਂ ਨੂੰ ਬੁਲਾ ਲਿਆ ਗਿਆ ਹੈ।
ਲੈਬੇਨਾਨ ਹਵਾਈ ਅੱਡੇ ਦੇ ਅਧਿਅਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਅੱਜ ਸਵੇਰੇ ਦੋ ਮਿਲਟਰੀ ਜਹਾਜ਼ਾਂ ਨੇ ਵੀ ਉਡਾਣ ਭਰੀ ਹੈ।
ਦੱਸ ਦੇਈਏ ਕਿ ਇਹ ਰਵਾਨਗੀ, ਹਿਜਬੁੱਲਾ ਗਰੁੱਪ ਅਤੇ ਇਜ਼ਰਾਈਲੀ ਫੌਜ ਵਿਚਕਾਰ ਲੈਬੇਨਾਨ ਅਤੇ ਇਜ਼ਰਾਈਲ ਸਰਹੱਦ ‘ਤੇ ਰੋਜ਼ਾਨਾ ਹੋਣ ਵਾਲੀ ਝੜਪ ਦੇ ਮੱਦੇਨਜ਼ਰ ਕੀਤੀ ਗਈ ਹੈ।
ਹਮਾਸ ਹੈਲਥ ਮਨਿਸਟਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿਛਲੇ 24 ਘੰਟਿਆਂ ‘ਚ ਇਜ਼ਰਾਈਲ ਦੁਆਰਾ ਕੀਤੇ ਹਮਲੇ ‘ਚ 700 ਜਣੇ ਮਾਰੇ ਗਾਏ ਹਨ।
ਯੂਨਾਈਟਡ ਨੇਸ਼ਨ ਵੱਲੋਂ ਫੌਰੀ ਤੌਰ ‘ਤੇ ਮਨੁੱਖੀ ਅਧਾਰ ‘ਤੇ ਜੰਗਬੰਦੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ।