ਸੰਯੁਕਤ ਰਾਸ਼ਟਰ:ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ ਗਾਜ਼ਾ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਯੁੱਧ ਨੂੰ ਲੈ ਕੇ “ਹਿਊਮੈਨੀਟੇਰੀਅਨ ਪਾੱਜ਼” ( Humanitarian Pause) ਦਾ ਰੈਜ਼ੂਲਿਊਸ਼ਨ ਲਿਆਂਦਾ ਗਿਆ ਸੀ,ਤਾਂ ਕਿ ਜੰਗ ਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਮਨੁੱਖੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।
ਅਮਰੀਕਾ (US) ਵੱਲੋਂ ਇਸ ਪ੍ਰਸਤਾਵ ਦੇ ਖ਼ਿਲਾਫ਼ ਵੋਟ ਦਿੱਤਾ ਗਿਆ ਹੈ।
ਇਹ ਰੈਜ਼ਿਊਲੂਸ਼ਨ ਦਾ ਪ੍ਰਸਤਾਵ ਬ੍ਰਾਜ਼ੀਲ ਦੁਆਰਾ ਪੇਸ਼ ਕੀਤਾ ਗਿਆ ਸੀ।
15 ਮੈਂਬਰਾਂ ‘ਚੋਂ 12 ਵੱਲੋਂ ਇਸ ਡ੍ਰਾਫਟ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਯੂ.ਕੇ. ਅਤੇ ਰੂਸ ਵੱਲੋਂ ਇਸ ‘ਚ ਹਿੱਸਾ ਨਹੀਂ ਲਿਆ ਗਿਆ ਅਤੇ ਅਮਰੀਕਾ ਵੱਲੋਂ ਇਸ ਦੇ ਖ਼ਿਲਾਫ਼ ਵੋਟ ਦਿੱਤਾ ਗਿਆ ਹੈ।