ਟੋਰਾਂਟੋ:ਇਜ਼ਰਾਈਲ (Israel) ਅਤੇ ਹਮਾਸ (Hamas) ਵਿਚਕਾਰ ਯੁੱਧ ਲਗਾਤਾਰ ਜਾਰੀ ਹੈ।
ਹਮਾਸ ਦੁਆਰਾ 7 ਅਕਤੂਬਰ ਨੂੰ ਇਜ਼ਰਾਈਲ ਉੱਪਰ ਹਮਲਾ ਕਰਨ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕਾਂ ਨੂੰ ਬੰਦੀ ਬਣਾਇਆ ਗਿਆ।
ਇਜ਼ਰਾਈਲੀ ਅਧਿਕਾਰੀਆਂ ਮੁਤਾਬਕ ਹਮਾਸ ਦੁਆਰਾ 199 ਜਣਿਆਂ ਨੂੰ ਬੰਧਕ ਬਣਾਇਆ ਗਿਆ ਹੈ।
ਇਹਨਾਂ ਬੰਧਕਾਂ ਵਿੱਚ ਇੱਕ ਟੋਰਾਂਟੋ ਦੀ ਇੱਕ ਔਰਤ ਦੇ ਹੋਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਟੋਰਾਂਟੋ ਵਿਖੇ ਮੌਜੂਦ ਇਜ਼ਰਾਈਲੀ ਕੌਂਸਿਊਲੇਟ ਦਾ ਕਹਿਣਾ ਹੈ ਕਿ 70 ਸਾਲਾ ਜੂਡੀ ਵਿੰਸਟਨ 8ਵੀਂ ਕੈਨੇਡੀਅਨ ਪੀੜਤ ਹੈ।
ਕੌਂਸਿਊਲੇਟ ਮੁਤਾਬਕ ਜੂਡੀ ਸੇਵਾ-ਮੁਕਤ ਅਧਿਆਪਕਾ ਹੈ ਅਤੇ 7 ਅਕਤੂਬਰ ਨੂੰ ਉਸਦੇ ਪਤੀ ਨੂੰ ਉਸ ਸਮੇਂ ਬੰਦੀ ਬਣਾਇਆ ਗਿਆ ਸੀ ਜਦੋਂ ਉਹ ਸਵੇਰ ਦੀ ਸੈਰ ਕਰ ਰਿਹਾ ਸੀ।
ਜੂਡੀ ਮੁੱਢਲੇ ਤੌਰ ‘ਤੇ ਟੋਰਾਂਟੋ ਤੋਂ ਦੱਸੀ ਜਾ ਰਹੀ ਹੈ।
7 ਅਕਤੂਬਰ ਨੂੰ ਇਸ ਜੋੜੇ ਵੱਲੋਂ ਪਰਿਵਾਰਕ ਵਟਸਐਪ ਗਰੁੱਪ ‘ਚ ਇੱਕ 40 ਸਕਿੰਟ ਦਾ ਵੀਡੀਓ ਸਾਂਝਾਂ ਕੀਤਾ ਗਿਆ ਸੀ,ਪਰ ਉਸਤੋਂ ਬਾਅਦ ਉਹਨਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲੀ।
ਇਹਨਾਂ ਦੀ ਸਿੰਗਾਪੁਰ ਰਹਿੰਦੀ ਧੀ ਵੱਲੋਂ ਆਪਣੇ ਮਾਪਿਆਂ ਦੀ ਚਿੰਤਾ ਕੀਤੀ ਜਾ ਰਹੀ ਹੈ।