ਬ੍ਰਿਟਿਸ਼ ਕੋਲੰਬੀਆ:ਥੈਂਕਸਗਿਵਿੰਗ (Thanksgiving) ਲੌਂਗ ਵੀਕੈਂਡ ਮੌਕੇ ਜਿੱਥੇ ਲੋਕਾਂ ਵੱਲੋਂ ਜਸ਼ਨ ਦੀ ਤਿਆਰੀ ਕੀਤੀ ਜਾ,ਓਥੇ ਹੀ ਬੀ.ਸੀ. (B.C.) ‘ਚ ਇਨਵਾਇਰਮੈਂਟ ਕੈਨੇਡਾ ਵੱਲੋਂ ਤਾਪਮਾਨ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਮਹਿਕਮੇ ਮੁਤਾਬਕ ਤਾਪਮਾਨ ‘ਚ ਆਮ ਨਾਲੋਂ 10 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ।
ਇਹ ਵਾਧਾ ਖ਼ਾਸਕਰ ਉੱਤਰ-ਪੂਰਬੀ ਬੀ.ਸੀ., ਕੇਂਦਰੀ ਅਤੇ ਉੱਤਰੀ ਇੰਟੀਰੀਅਰ, ਕੂਟਨੇ, ਓਕਾਨਾਗਨ ਅਤੇ ਸਾਊਥ ਕੋਸਟ ਵਿੱਚ ਵੇਖਣ ਨੂੰ ਮਿਲੇਗਾ।
ਮੌਸਮ ਵਿਭਾਗ ਮੁਤਾਬਕ ਪੋਰਟ ਅਲਬਰਨੀ ‘ਚ ਸ਼ਨੀਵਾਰ ਨੂੰ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
Prince George, ਵਿਲੀਅਮ ਲੇਕਸ,ਕੈਮਲੂਪਸ ਅਤੇ ਕੇਲੋਨਾ ‘ਚ ਐਤਵਾਰ ਨੂੰ ਤਾਪਮਾਨ 20 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ।
ਵੈਨਕੂਵਰ ‘ਚ ਮਾਮੂਲੀ ਵਾਧੇ ਨਾਲ ਤਾਪਮਾਨ 20 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਪਰ ਅਗਲੇ ਹਫ਼ਤੇ ਬੱਦਲਵਾਈ,ਮੀਂਹ ਅਤੇ ਠੰਢੇ ਹਾਲਾਤਾਂ ਦੇ ਮੱਦੇਨਜ਼ਰ ਸੂਬੇ ਦਾ ਜ਼ਿਆਦਾਤਰ ਹਿੱਸਾ ਠੰਢਾ ਰਹੇਗਾ।
ਪ੍ਰਿੰਸ ਜਾਰਜ ਅਤੇ ਉੱਤਰ ਪੂਰਬੀ ਟੈਰੇਸ ਲਈ ਇਸ ਸਮੇਂ ਮੀਂਹ ਅਤੇ ਘੱਟ ਤਾਪਮਾਨ ਦੀ ਲੋੜ ਹੈ ਕਿਉਂਕਿ ਅਲਬਰਟਾ ਸਰਹੱਦ ਦੇ ਨੇੜੇ ਸੋਕੇ ਦੀ ਸਥਿਤੀ ਦੇ ਚਲਦੇ ਲੈਵਲ 5 ‘ਤੇ ਦਿਸ ਰਿਹਾ ਹੈ।