ਕੈਨੇਡਾ:ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੁਆਰਾ ਜਾਰੀ ਤਾਜ਼ਾ ਸਟੱਡੀ ਵਿੱਚ ਕਿਹਾ ਗਿਆ ਹੈ ਕਿ ਭਾਰ ਘੱਟ ਕਰਨ ਲਈ ਵਰਤੀ ਜਾਂਦੀ ਓਜ਼ੈਂਪਿਕ (Ozempic) ਦਵਾਈ ਦੀ ਵਰਤੋਂ ਕਰਨ ਵਾਲਿਆਂ ‘ਚ ਇਸ ਦਵਾਈ (Drugs) ਦੀ ਵਰਤੋਂ ਨਾ ਕਰਨ ਵਾਲਿਆਂ ਦੇ ਮੁਕਾਬਲੇ, ਪੈਨਕਰੀਆ, ਆਂਦਰਾਂ ਦੀ ਬਿਮਾਰੀ ਅਤੇ ਢਿੱਡ ਦਾ ਪੈਰਾਲੇਸਿਸ ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ।
ਖੋਜਕਰਤਾਵਾਂ ਵੱਲੋਂ ਸਾਲ 2006 ਤੋਂ ਲੈ ਕੇ 2020 ਵਿਚਕਾਰ ਅਮਰੀਕਾ ਦੇ ਕੁੱਲ 16 ਮਿਲੀਅਨ ਮਰੀਜ਼ਾਂ ਦੇ ਹੈਲਥ ਬੀਮਿਆਂ ਦੀ ਜਾਂਚ ਕੀਤੀ ਗਈ ਹੈ, ਜਿਨਾਂ ਵੱਲੋਂ ਅਜਿਹੀਆਂ ਦਵਾਈਆਂ ਦੀ ਵਰਤੋਂ ਕੀਤੀ ਗਈ।
ਆਫ ਲੇਬਲ ਦਿੱਤਾ ਗਈ ਦਵਾਈ ਦੀ ਵਰਤੋਂ ਨਾਲ ਗੈਸਟ੍ਰੋਪੇਰਾਸਿਸ ਦੇ ਖ਼ਤਰਾ ਚਾਰ ਗੁਣਾ ਵੱਧ ਰਹਿੰਦਾ ਹੈ। ਇਸ ਬਿਮਾਰੀ ਨਾਲ ਛੋਟੀ ਆਂਤ ਵਿੱਚ ਭੋਜਨ ਦੀ ਮਤਾਰਾ ਸੀਮਤ ਹੋਣ ਨਾਲ ਉਲਟੀ ਆਉਣਾ, ਚੱਕਰ ਅਤੇ ਅਬਡੋਮੀਨਲ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।