ਓਟਵਾ:ਪ੍ਰਿੰਸ ਐਡਵਰਲਡ ਆਈਲੈਂਡ ਦੇ ਸ਼ੇਰਲੈੱਟਟਾਊਨ ਵਿਖੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਅਹਿਮ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਫੈਡਰਲ ਸਰਕਾਰ ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਲਡ ਆਈਲੈਂਡ ਦੇ ਵਿਚਕਾਰ ਰੂਟ ਲਈ ਫ਼ੈਰੀ ਖ਼ਰੀਦੇਗੀ।ਉਹਨਾਂ ਕਿਹਾ ਕਿ ਸਾਲ 2028 ਤੋਂ ਪਹਿਲਾਂ ਇਹ ਰੂਟ ਸ਼ੁਰੂ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਐੱਮਵੀ ਹੋਲੀਡੇਅ ਆਈਲੈਂਡ ਨੂੰ ਹਟਾਉਣ ਲਈ ਇਹ ਖ਼ਰੀਦ ਐੱਮਵੀ ਤੋਂ ਕਰੇਗੀ।ਜਿਸਨੂੰ ਕਿ ਪਛਿਲੇ ਸਾਲ ਅੱਗ ਲੱਗਣ ਕਾਰਨ ਸਰਵਿਸ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਟ੍ਰਾਂਸਪੋਰਟ ਮੰਤਰੀ ਪਾਬਲੋ ਰੌਡਰਿਗਜ਼ ਨੇ ਕਿਹਾ ਕਿ ਇਸ ਦੇ ਮੁੱਲ ਨੂੰ ਲੈ ਕੇ ਅਜੇ ਗੱਲਬਾਤ ਕਰਨੀ ਬਾਕੀ ਹੈ।
ਓਟਵਾ ਦਾ ਕਹਿਣਾ ਹੈ ਕਿ ਇਹ ਨਵਾਂ ਰੂਟ ਮਈ 2024 ਤੋਂ ਸ਼ੁਰੂ ਹੋਣ ਦੀ ਉਮੀਦ ਹੈ।ਜੋ ਕਿ ਈਸਟ ਤੱਟ ਨਾਲ ਜੋੜੇਗਾ।