ਬ੍ਰਿਟਿਸ਼ ਕੋਲੰਬੀਆ: ਵੈਸਟ ਕੇਲੋਨਾ ‘ਚ ਮੈਕਡੱਗਲ ਕ੍ਰੀਕ ਜੰਗਲੀ ਅੱਗ ਕਾਰਨ ਸਟੇਟ ਆਫ ਐਮਰਜੈਂਸੀ ਐਲਾਨੀ ਗਈ ਹੈ।ਜਿਸਦੀ ਪੁਸ਼ਟੀ ਅੱਜ ਸਵੇਰੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਵੈਸਟ ਕੇਲੋਨਾ ਫਾਇਰ ਡਿਪਾਰਟਮੈਂਟ ਦੇ ਚੀਫ਼ ਦਾ ਕਹਿਣਾ ਹੈ ਕਿ ਜੰਗਲੀ ਅੱਗ ਦੀ ਸਥਿਤੀ ਉਮੀਦ ਨਾਲੋਂ ਵਧੇਰੇ ਭਿਆਨਕ ਹੁੰਦੀ ਜਾ ਰਹੀ ਹੈ।
ਗਲੈਨਮੋਰ ਰੋਡ ਦੇ ਪੱਛਮੀ ਹਿੱਸੇ ‘ਚ ਮੈਕਿਨਲੇ ਰੋਡ ਤੋਂ ਜੌਨ ਹਿੰਡਲ ਰੋਡ ਲਈ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।ਅਤੇ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਕੇਲੋਨਾ ‘ਚ ਜਿੱਥੇ ਜੰਗਲੀ ਅੱਗ ਦੀ ਲਪੇਟ ‘ਚ 1100 ਹੈਕਟੇਅਰ ਦਾ ਰਕਬਾ ਪ੍ਰਭਾਵਿਤ ਹੋਇਆ ਸੀ, ਓਥੇ ਹੀ ਇਹ ਹੁਣ ਵਧ ਕੇ 6800 ਹੈਕਟੇਅਰ ਤੱਕ ਪਹੁੰਚ ਗਿਆ ਹੈ।
ਜੰਗਲ਼ੀ ਅੱਗ ਦੇ ਕਹਿਰ ਕਾਰਨ 2400 ਪ੍ਰਾਪਰਟੀਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ 4800 ਪ੍ਰਾਪਰਟੀਆਂ ਨੂੰ ਖਾਲੀ ਕਰਨ ਦੀ ਚੇਤਾਵਨੀ ਦੇਕੇ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਅੱਜ ਸਵੇਰੇ 10 ਵਜੇ ਤੱਕ ਕੇਲੋਨਾ ਤੋਂ ਜਾਣ ਵਾਲੀਆਂ 16 ਉਡਾਣਾਂ ਰੱਦ ਹੋ ਗਈਆਂ, ਜਦੋਂ ਕਿ ਦੋ ਉਡਾਣਾਂ ਦੇਰੀ ਨਾਲ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।