ਬ੍ਰਿਟਿਸ਼ ਕੋਲੰਬੀਆ: ਰੈਂਟਰਜ਼ ਦੀ ਪੈਰਵੀ ਕਰਨ ਵਾਲੇ ਸਮੂਹ ਦੁਆਰਾ ਨਗਰਪਾਲਿਕਾਵਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਰਾਏ ਵਾਲੀਆਂ ਯੂਨਿਟਾਂ ਦਾ ਵੱਧ ਤੋਂ ਵੱਧ ਤਾਪਮਾਨ ਸੈੱਟ ਕੀਤਾ ਜਾਵੇ, ਤਾਂ ਜੋ ਕਮਜ਼ੋਰ ਅਤੇ ਬਿਮਾਰ ਲੋਕਾਂ ਨੂੰ ਬੀ.ਸੀ. ‘ਚ ਪੈਣ ਵਾਲੀ ਗਰਮੀ ਤੋਂ ਬਚਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਕਈ ਨਗਰਪਾਲਿਕਾਵਾਂ ਵੱਲੋਂ ਘੱਟੋ-ਘੱਟ ਤਾਪਮਾਨ ਦੀ ਹੱਦ ਲਈ ਨਿਯਮ ਲਾਗੂ ਕੀਤੇ ਹੋਏ ਹਨ, ਪਰ ਇਸਨੂੰ ਲੈ ਕੇ ਕੋਈ ਹੱਦ ਨਿਰਧਾਰਤ ਨਹੀਂ ਕੀਤੀ ਗਈ ਕਿ ਵੱਧ ਤੋਂ ਵੱਧ ਤਾਪਮਾਨ ਕਿੰਨਾ ਹੋਵੇਗਾ।
ਵਿਕਟੋਰੀਆ ਦੀ ਟੂਗੈਦਰ ਅਗੇਂਸਟ ਪਾੱਵਰਟੀ ਸੁਸਾਇਟੀ ਦਾ ਕਹਿਣਾ ਹੈ ਕਿ ਰੈਂਟਰਜ਼ ਜ਼ਿਆਦਤਰ ਕਮਜ਼ੋਰ ਲੋਕ ਹੁੰਦੇ ਹਨ, ਇਸ ਲਈ ਵੱਧੋ-ਵੱਧ ਸੀਮਾ ਨੂੰ ਨਿਧਾਰਤ ਕਰਨਾ ਲਾਜ਼ਮੀ ਹੈ।
ਦੱਸ ਦੇਈਏ ਕਿ 2021 ‘ਚ ਆਏ ‘ਹੀਟ ਡੋਮ’ ਸਦਕਾ ਬ੍ਰਿਟਿਸ਼ ਕੋਲੰਬੀਆ ‘ਚ 600 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ‘ਚ ਜ਼ਿਆਦਾਤਰ ਬਜ਼ੁਰਗ ਲੋਕ ਸ਼ਾਮਲ ਸਨ।