Skip to main content

ਵੈਨਕੂਵਰ ਆਈਲੈਂਡ: ਪੋਰਟ ਅਲਬਰਨੀ, ਟੋਫੀਨੋ ਅਤੇ ਯੂਕਲੂਲੈੱਟ ਜੳਣ ਵਾਲਾ ਵੈਨਕੂਵਰ ਆਈਲੈਂਡ ਦਾ ਇੱਕੋ-ਇੱਕ ਹਾਈਵੇ-4 , ਮੀਂਹ ਕਾਰਨ ਬੰਦ ਕਰ ਦਿੱਤਾ ਗਿਆ ਹੈ।

ਬੀ.ਸੀ. ਦੀ ਟ੍ਰਾਂਸਪੋਰਟ ਮਨਿਸਟਰੀ ਦਾ ਕਹਿਣਾ ਹੈ ਕਿ ਜੰਗਲੀ ਅੱਗ ਕਾਰਨ ਪੈਦਾ ਹੋਇਆ ਮਲਬਾ, ਹੁਣ ਮੀਂਹ ਕਾਰਨ ਸੜਕ ਉੱਪਰ ਡਿੱਗਣ ਦਾ ਖਦਸ਼ਾ ਹੈ ਜਿਸਦੇ ਚਲਦੇ ਹਾਈਵੇ 4 ਨੂੰ ਬੰਦ ਕਰ ਦਿੱਤਾ ਗਿਆ। 

ਮਨਿਸਟਰੀ ਵੱਲੋਂ ਇਸ ਨੂੰ ਮੁੜ ਤੋਂ ਖੋਲਣ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।ਅੱਜ ਸ਼ਾਮ ਤੱਕ ਇਸ ਸਬੰਧ ਵਿੱਚ ਜਾਣਕਾਰੀ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿੱਚ ਲੱਗੀ ਜੰਗਲੀ ਅੱਗ ਕਾਰਨ ਪੇਦਾ ਹੋਏ ਮਲਬੇ ਨੂੰ ਹਟਾਉਣ ਲਈ ਕਾਮੇ ਲਗਾਤਾਰ ਕੰਮ ਕਰ ਰਹੇ ਹਨ।ਜਿਸਦੇ ਚਲਦੇ ਹਾਈਵੇ 4, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹਿੰਦਾ ਹੈ,

ਅਤੇ ਸਵੇਰੇ 11:30 ਵਜੇ ਤੋਂ ਲੈ ਕੇ 1:30 ਵਜੇ ਤੱਕ ਸਿੰਗਲ ਲੇਨ ਨੂੰ ਖੋਲਿਆ ਜਾਂਦਾ ਹੈ ਤਾਂ ਜੋ ਟ੍ਰੈਫਿਕ ਨੂੰ ਲੰਘਾਇਆ ਜਾ ਸਕੇ। ਪਰ ਹੁਣ ਮੀਂਹ ਕਾਰਨ ਪੈਦਾ ਹੋਏ ਖ਼ਤਰੇ ਅਤੇ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ।

Leave a Reply