ਕੈਨੇਡਾ: ਸਟੈਟਿਸਟਿਕ ਕੈਨੇਡਾ ਮੁਤਾਬਕ, ਕੈਨੇਡਾ ਦੀ ਬੇਰੁਜ਼ਗਾਰੀ ਦਰ ‘ਚ ਵਾਧਾ ਹੋਇਆ ਹੈ ਅਤੇ ਇਹ ਦਰ ਵਧ ਕੇ 5.5 ਫੀਸਦ ਹੋ ਗਈ ਹੈ।ਜੁਲਾਈ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਇਹ ਦਰ ਵਧੀ ਹੈ।
ਕੈਨੇਡੀਅਨ ਇਕਾੱਨਮੀ ਨੇ 6400 ਨੌਕਰੀਆਂ ਗੰਵਾ ਦਿੱਤੀਆਂ ਹਨ। ਹਾਲਾਂਕਿ ਅਰਥ ਸ਼ਾਸ਼ਤਰੀਆਂ ਵੱਲੋਂ 25,000 ਨੌਕਰੀਆਂ ਹੋਰ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ।
ਇਸ ਤੋਂ ਇਲਾਵਾ ਸਾਲ ਦਰ ਸਾਲ 5 ਫੀਸਦ ਦੇ ਵਾਧੇ ਨਾਲ, ਪਿਛਲੇ ਮਹੀਨੇ ਤਨਖਾਹਾਂ ‘ਚ ਹੋਣ ਵਾਲਾ ਵਾਧਾ ਵੀ ਸਥਿਰ ਹੋ ਗਿਆ।
ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਜ਼ਿਆਦਤਾਰ ਨੌਕਰੀਆਂ ਉਸਾਰੀ ਅਤੇ ਨਿਰਮਾਣ ਖੇਤਰ ਵਿੱਚ ਖਤਮ ਹੋਈਆਂ ਹਨ, ਜਦੋਂ ਕਿ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਵਾਲੀਆਂ ਨੌਕਰੀਆਂ ਵਿੱਚ ਵਾਧਾ ਹੋਇਆ ਹੈ।
ਫੈਡਰਲ ਏਜੰਸੀ ਦੁਆਰਾ ਨਸ਼ਰ ਕੀਤੀ ਇਸ ਰਿਪੋਰਟ ਨੂੰ ਲੈ ਕੇ ਟਿੱਪਣੀ ਕਰਦੇ ਹੋਏ, ਜੌਬਸ ; ਇਕਨਾਮਿਕ ਡਿਵੈਲਪਮੈਂਟ ਅਤੇ ਇਨੋਵੇਸ਼ਨ ਮਨਿਸਟਰ ਬਰੈਂਡਾ ਬੇਲੀ ਨੇ ਕਿਹਾ ਕਿ ਸੂਬੇ ਦੀ ਅਰਥਿਕ ਸਥਿਤੀ ਸਥਿਰ ਹੈ।
ਕਿਉਂਕਿ ਸੂਬੇ ਅੰਦਰ ਜੁਲਾਈ ਮਹੀਨੇ ਵਿੱਚ 4100 ਫੁੱਲ-ਟਾਈਮ ਨੌਕਰੀਆਂ ‘ਚ ਵਾਧਾ ਹੋਇਆ ਹੈ ਅਤੇ 5700 ਪਾਰਟ-ਟਾਈਮ ਨੌਕਰੀਆਂ ‘ਚ ਕਮੀ ਦਰਜ ਕੀਤੀ ਗਈ ਹੈ।