ਵੈਨਕੂਵਰ: ਵੈਨਕੂਵਰ ਸਥਿਤ ਟੈਲੀਕਮਿਊਨੀਕੇਸ਼ਨ ਕੰਪਨੀ ਟੈਲੇਸ ਵੱਲੋਂ 6000 ਨੌਕਰੀਆਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ 4000 ਕਾਮਿਆਂ ਨੂੰ ਇਸਦੇ ਮੁੱਖ ਟੈਲੇਸ ਬਿਜ਼ਨਸ ਚੋਂ ਹਟਾਇਆ ਜਾਵੇਗਾ ਅਤੇ 2000 ਨੂੰ ਟੈਲੇਸ ਇੰਟਰਨੈਸ਼ਨਲ ਨੌਕਰੀਆਂ ‘ਚੋਂ ਬਾਹਰ ਕੀਤਾ ਜਾਵੇਗਾ।
ਦੱਸ ਦੇਈਏ ਕਿ ਕੰਪਨੀ ਵੱਲੋਂ ਜਲਦ ਰਿਟਾਇਰਮੈਂਟ ਅਤੇ ਵਾੱਲੈਂਟਰੀ ਰਵਾਨਗੀ ਪੈਕੇਜ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ।
ਫਾਈਨੈਂਸ਼ਲ ਮਾਰਕੀਟਸ ਡੇਟਾ ਫਰਮ ਮੁਤਾਬਕ ਪਿਛਲੇ ਸਾਲ ਦੇ ਅਖੀਰ ਤੱਕ ਟੈਲੇਸ ‘ਚ ਕੁੱਲ 108,500 ਵਰਕਰਜ਼ ਸਨ। ਦੱਸ ਦੇਈਏ ਕਿ ਨੌਕਰੀਆਂ ਖ਼ਤਮ ਕੀਤੇ ਜਾਣ ਦਾ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ ਕੰਪਨੀ ਦੁਆਰਾ ਦੂਜੀ ਤਿਮਾਹੀ ਦੀ ਕੁੱਲ ਆਮਦਨ ਦੇ ਵੇਰਵੇ ਸਾਂਝੇ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕੰਪਨੀ ਦੀ ਕੁੱਲ ਆਮਦਨ ‘ਚ ਪਿਛਲੇ ਸਾਲ ਦੀ ਆਮਦਨ ਦੇ ਮੁਕਾਬਲੇ ਇਸ ਵਾਰ 61 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ।
30 ਜੂਨ ਨੂੰ ਕੰਪਨੀ ਦੀ ਆਮਦਨ ਦੀ ਕੀਮਤ 14 ਸੈਂਟ ਪ੍ਰਤੀ ਸ਼ੇਅਰ ਰਹੀ, ਜੋ ਕਿ ਪਿਛਲੇ ਸਾਲ ਇਸ ਦੌਰਾਨ 34 ਸੈਂਟਸ ਪ੍ਰਤੀ ਸ਼ੇਅਰ ਦਰਜ ਕੀਤੀ ਗਈ ਸੀ।