(ਬ੍ਰਿਟਿਸ਼ ਕੋਲੰਬੀਆ): ਸੂਬਾ ਸਰਕਾਰ ਵੱਲੋਂ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਨਵੇਂ ਫੰਡਾਂ ਦਾ ਐਲਾਨ ਕੀਤਾ ਗਿਆ ਹੈ।ਜਿਸ ਤਹਿਤ ਵਧਦੀਆਂ ਕੀਮਤਾਂ, ਪ੍ਰਾਪਰਟੀ ਦਾ ਨੁਕਸਾਨ ਹੋਣ, ਅਪਰਾਧ ਜਾਂ ਵੈਂਡਲਿਜ਼ਮ ਦੌਰਾਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਜਿਸਦਾ ਐਲਾਨ ਅੱਜ, ਜੌਬਸ, ਇਕਨਾਮਿਕ ਡਿਵੇਲਮੈਂਟ ਅਤੇ ਇਨੋਵੇਸ਼ਨ ਮਨਿਸਟਰ ਬਰੈਂਡਾ ਬੈਲੀ ਨੇ ਕੀਤਾ। ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਛੋਟੇ ਕਾਰੋਬਾਰ ਸੂਬੇ ਦੀ ਰੀੜ ਦੀ ਹੱਡੀ ਹਨ ਅਤੇ ਸੂਬੇ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਇਕੱਠੇ ਮਿਲ ਕੇ ਕੰਮ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਹ ਪ੍ਰੋਗਰਾਮ ਇਸ ਪਤਝੜ ਤੋਂ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।ਇਸ ਦੇ ਤਹਿਤ ਹਰੇਕ ਕਾਰੋਬਾਰ, ਨੁਕਸਾਨ ਹੋਣ ‘ਤੇ $2000 ਤੱਕ ਦੀ ਰਿਪੇਅਰ ਕੀਮਤ ਦਾ ਲਾਭ ਲੈ ਸਕੇਗਾ।ਇਸ ਤੋਂ ਇਲਾਵਾ ਵੈਂਡਲਿਜ਼ਮ ਦੀ ਰੋਕ ਲਈ $1000 ਦੀ ਫੰਡਿੰਗ ਦਾ ਲਾਭ ਲਿਆ ਜਾ ਸਕੇਗਾ।