ਨਨਾਇਮੋ: ਲੀਬਰਲ MPs ਵੱਲੋਂ ਆਪਣੀ ਪਾਰਟੀ ਦੇ ਰਾਜਨੀਤਕ ਪ੍ਰੋਸਪੈਕਟਸ ਵਿੱਚ ਸੁਧਾਰ ਕਰਨ ਲਈ ਤਿੰਨ ਦਿਨਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ। ਇਹ ਲਿਬਰਲ ਸੱਤਾ ਅਧੀਨ ਰਹੀ ਟੋਰਾਂਟੋ ਰਾਈਡਿੰਗ ਖੁੱਸ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਪਣੀ ਟੀਮ ਨਾਲ ਪਹਿਲੀ ਮੀਟਿੰਗ ਹੈ। ਇਸ ਰੀਟਰੀਟ ਦਾ ਉਦੇਸ਼ ਪਾਰਟੀ ਨੂੰ ਦੁਬਾਰਾ ਇਕੱਠਾ ਕਰਨਾ ਅਤੇ ਕੰਜ਼ਰਵੇਟਿਵਜ਼ ਦੇ ਖ਼ਿਲਾਫ ਧਿਆਨ ਕੇਂਦਰਿਤ ਕਰਨਾ ਹੈ। ਕੁਝ ਚਿੰਤਾਵਾਂ ਦੇ ਬਾਵਜੂਦ, ਲਿਬਰਲ ਆਪਣੀ ਸਟ੍ਰੈਟਜੀ ਨੂੰ ਲੈ ਕੇ ਸਕਾਰਾਤਮਕ ਹਨ। ਪ੍ਰਧਾਨ ਮੰਤਰੀ ਵੱਲੋਂ ਅੱਜ ਰੀਟਰੀਟ ਦੇ ਨਤੀਜਿਆਂ ‘ਤੇ ਚਰਚਾ ਕਰਨ ਦੀ ਉਮੀਦ ਹੈ ਅਤੇ ਸੋਮਵਾਰ ਨੂੰ MPs ਓਟਾਵਾ ਵਿੱਚ ਦੁਬਾਰਾ ਜ਼ਿਮਨੀ ਚੋਣਾਂ ਦਾ ਸਾਹਮਣਾ ਕਰਨ ਲਈ ਪਰਤਣਗੇ।

Leave a Reply