ਬ੍ਰਿਟਿਸ਼ ਕੋਲੰਬੀਆ: ਬੀ.ਸੀ. ਕੋਰੋਨਰ ਸਰਵਿਸ ਵੱਲੋਂ ਜ਼ਹਿਰੀਲੇ ਨਸ਼ਿਆਂ ਕਾਰਨ ਮਾਰਚ ਮਹੀਨੇ ‘ਚ ਗਈਆਂ ਜਾਨਾਂ ਨੂੰ ਲੈ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਅੱਜ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਾਲ 2024 ਦੇ ਪਹਿਲੇ ਤਿੰਨ ਮਹੀਨਿਆਂ ‘ਚ 572 ਜਣੇ ਜ਼ਹਿਰੀਲੇ ਨਸ਼ਿਆਂ ਕਾਰਨ ਮੌਤ ਦੇ ਮੂੰਹ ‘ਚ ਚਲੇ ਗਏ ਹਨ,ਜਿਨ੍ਹਾਂ ‘ਚੋਂ 192 ਜਾਨਾਂ ਇਕੱਲ ਮਾਰਚ ਮਹੀਨੇ ‘ਚ ਰਿਪੋਰਟ ਕੀਤੀਆਂ ਗਈਆਂ ਹਨ।
ਹਾਲਾਂਕਿ ਇਹ ਅੰਕੜੇ ਪਿਛਲੇ ਸਾਲ ਮਾਰਚ ਮਹੀਨੇ ‘ਚ ਹੋਈਆਂ ਮੌਤਾਂ ਦੀ ਦਰ ਨਾਲੋਂ 11 ਫੀਸਦ ਘੱਟ ਹਨ।ਦੱਸ ਦੇਈਏ ਕਿ ਮਾਰਚ ਮਹੀਨੇ ‘ਚ 215 ਮੌਤਾਂ ਮਾਰਚ ਮਹੀਨੇ ‘ਚ ਦਰਜ ਕੀਤੀਆਂ ਗਈਆਂ ਸਨ।ਜੋ ਕਿ ਪ੍ਰਤੀਦਿਨ ਔਸਤ 6.9 ਮੌਤਾਂ ਦੀ ਰਹੀ ਸੀ।
ਇਸ ਸਾਲ ਜ਼ਹਿਰੀਲੇ ਨਸ਼ਿਆਂ ਕਾਰਨ ਮਾਰੇ ਗਏ 10 ਜਣਿਆਂ ‘ਚੋਂ 7 ਜਣਿਆਂ ਦੀ ਉਮਰ 30 ਤੋਂ 59 ਵਰ੍ਹਿਆਂ ਦੇ ਵਿਚਕਾਰ ਸੀ।
ਮਾਰਨ ਵਾਲਿਆਂ ‘ਚ 75% ਦਰ ਆਦਮੀਆਂ ਦੀ ਰਹੀ ਅਤੇ ਸਾਲ ਦਰ ਸਾਲ ਨਸ਼ਿਆਂ ਕਾਰਨ ਮਰਨ ਵਾਲੀਆਂ ਔਰਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।
ਕੋਰੋਨਰ ਸਰਵਿਸ ਮੁਤਾਬਕ, 85% ਮੌਤਾਂ ਦਾ ਕਾਰਨ ਫੈਂਟਾਨਾਈਲ ਰਿਹਾ ਹੈ।