ਬਿਊਰੋ ਰਿਪੋਰਟ:ਹੁੰਡਈ ਨੇ ਅਮਰੀਕਾ ਸਮੇਤ ਕੇਨੇਡਾ ਚੋਂ 63,128 ਵਾਹਨਾਂ ਨੂੰ ਵਾਪਸ ਬੁਲਾਇਆ ਹੈ।
ਦੱਸ ਦੇਈਏ ਕਿ ਇਹ ਰੀਕਾਲ ਦੇ ਤਹਿਤ ਪਾਲਿਸੇਡ ਦੇ 2023-2024 ਮਾਡਲ, ਅਤੇ 2023 ਟਕਸਨ, ਸੋਨਾਟਾ, ਐਲਾਂਟਰਾ ਅਤੇ ਕੋਨਾ ਮਾਡਲਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਅਮਰੀਕਾ ਅਤੇ ਕੈਨੇਡਾ ਵਿੱਚ ਸੇਲ ਕਰਨ ਲਈ ਤਿਅਰ ਕੀਤੇ ਗਏ ਸਨ।
ਹੁੰਡਈ ਮੁਤਾਬਕ 11,120 ਵਾਹਨ ਕੈਨੇਡਾ ਵਿੱਚ ਅਤੇ 52,008 ਵਾਹਨ ਅਮਰੀਕੀ ਬਜ਼ਾਰ ‘ਚ ਵੇਚਣ ਲਈ ਬਣਾਏ ਗਏ ਸਨ ਜੋ ਹੁਣ ਵਾਪਸ ਮੰਗਵਾਏ ਗਏ ਸਨ।
ਜ਼ਿਕਰਯੋਗ ਹੈ ਕਿ ਆਇਲ ਪੰਪ ਵਿੱਚ ਅੱਗ ਲੱਗਣ ਦੇ ਖ਼ਦਸ਼ੇ ਦੇ ਚਲਦਿਆਂ ਇਹਨਾਂ ਵਾਹਨਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ।
ਕੰਪਨੀ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਲੋਕ ਇਹਨਾਂ ਵਾਹਨਾਂ ਨੂੰ ਚਲਾ ਤਾਂ ਸਕਦੇ ਹਨ ਪਰ ਵਾਹਨਾਂ ਨੂੰ ਇਮਾਰਤਾਂ ਅਤੇ ਰਿਹਾਇਸ਼ੀ ਮਕਾਨਾਂ ਤੋਂ ਦੂਰ ਪਾਰਕ ਕਰਨ ਲਈ ਵੀ ਕਿਹਾ ਗਿਆ ਹੈ।