ਵੈਨਕੂਵਰ:ਅੱਜ ਸਵੇਰੇ ਡਾਊਨਟਾਊਨ ਨਨਾਇਮੋ ਅਤੇ ਡਾਊਨਟਾਊਨ ਵੈਨਕੂਵਰ ਤੋਂ ਜਾਣ ਵਾਲੀ ਹੁਲੋ ਯਾਤਰਾ, ਖ਼ਰਾਬ ਮੌਸਮ ਦੇ ਕਾਰਨ ਰੱਦ ਹੋ ਗਈ।
ਜਿਸ ਤੋਂ ਬਾਅਦ ਹੋਰ ਯਾਤਰਾਵਾਂ ਵੀ ਕੈਂਸਲ ਹੋਈਆਂ।ਵੈਨਕੂਵਰ ਆਈਲੈਂਡ ਫ਼ੇਰੀ ਕੰਪਨੀ ਦੁਅਰਾ ਦਿੱਤੀ ਜਾਣਕਾਰੀ ਮੁਤਾਬਕ ਪਾਵਰ ਸਮੱਸਿਆ ਅਤੇ ਖ਼ਰਾਬ ਮੌਸਮ ਦੇ ਕਾਰਨ ਇਹ ਯਾਤਰਾਵਾਂ ਪ੍ਰਭਾਵਿਤ ਹੋਈਆਂ।
ਕੰਪਨੀ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਗਲ਼ੀ ਯਾਤਰਾ ਹੁਣ ਸ਼ਾਮ 4:30 ਵਜੇ ਹੀ ਉਪਲੱਬਧ ਹੋਵੇਗੀ।
ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਟੀਮ ਦੁਆਰਾ ਮੌਸਮ ਦੇ ਹਾਲਾਤਾਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ।ਕਿਉਂਕਿ ਇਨਵਾਇਰਮੈਂਟ ਕੈਨੇਡਾ ਵੱਲੋਂ ਤੇਜ਼ ਹਵਾਵਾਂ ਚੱਲਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਏਜੰਸੀ ਮੁਤਾਬਕ ਹਵਾ 55 ਲਿੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਗ ਸਕਦੀ ਹੈ।
ਜ਼ਿਕਰਯੋਗ ਹੈ ਕਿ ਬੀ.ਸੀ. ਫੇਰੀਜ਼ ਵਿੱਚ ਵੀ ਲਗਾਤਾਰ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਪਿਛਲੇ ਦਿਨੀਂ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਸੀ।