ਓਟਵਾ:ਦੇਸ਼ ਦੀ ਮਾੜੀ ਸਿਹਤ ਪ੍ਰਣਾਲੀ ਨੂੰ ਲੈ ਕੇ ਲਗਾਤਾਰ ਚਰਚਾ ਹੁੰਦੀ ਆ ਰਹੀ ਹੈ। ਹੁਣ ਇੱਕ ਨਵੀਂ ਰਿਪੋਰਟ ਮੁਤਾਬਕ ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਕੈਨੇਡਾ ਵਿੱਚ ਸਰਜਰੀਆਂ ‘ਚ ਵੱਡੀ ਗਿਰਾਵਟ ਆਈ ਹੈ।
ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਇਹ ਗਿਰਾਵਟ ਭਾਵੇਂ ਇੱਕੋ ਜਿਹੀ ਨਹੀਂ ਹੈ, ਪਰ ਨਿਊਫਾਊਂਡਲੈਂਡ ਅਤੇ ਲੈਬਰੇਡਾਰ ਵਿੱਚ ਸਰਜਰੀਆਂ ‘ਚ ਸਭ ਤੋਂ ਵੱਧ ਕਮੀ ਆਈ ਹੈ।ਹੈਲਥ ਸਿਸਟਮ ਡੇਟਾ ਇਕੱਠਾ ਕਰਨ ਅਤੇ ਉਸਦਾ ਵਿਸਲੇਸ਼ਣ ਕਰਨ ਵਾਲੀ ਸੰਸਥਾ ਕੈਨੇਡੀਅਨ ਇੰਸਟੀਚਿਊਟ ਫਾੱਰ ਹੈਲਥ ਇਨਫਾੱਰਮੇਸ਼ਨ ਵੱਲੋਂ ਇਹ ਰਿਪੋਰਟ ਨਸ਼ਰ ਕੀਤੀ ਗਈ ਹੈ।
ਸੀਐੱਚਆਈ ਟੀਮ ਮੁਤਾਬਕ ਮਹਾਂਮਾਰੀ ਦੇ ਪਹਿਲੇ ਢਾਈ ਸਾਲਾਂ ਦੌਰਾਨ ਕੈਨੇਡਾ ਵਿੱਚ ਲਗਭਗ 7,43,000 ਘੱਟ ਸਰਜਰੀਆਂ ਕੀਤੀਆਂ ਗਈਆਂ ਹਨ।ਦੱਸ ਦੇਈਏ ਕਿ ਸਾਲ 2019 ਦੇ ਮੁਕਾਬਲੇ ਲਗਭਗ 13 ਫੀਸਦ ਗਿਰਾਵਟ ਦਰਜ ਕੀਤੀ ਗਈ ਹੈ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿੱਥੇ ਹੈਲਥ ਸਿਸਟਮ, ਹੈਲਥ ਕੇਅਰ ਨਾਲ ਜੁੜੇ ਮੁੱਦਿਆਂ ਅਤੇ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਓਥੇ ਹੀ 10 ਕੈਨੇਡੀਅਨਜ਼ ਵਿੱਚੋਂ 1 ਕੋਲ ਰੈਗੂਲਰ ਹੈਲਥ ਕੇਅਰ ਪ੍ਰੋਵਾਈਡਰ ਦੀ ਕਮੀ ਦੇਖੀ ਗਈ ਹੈ।
ਦੂਜੇ ਸੂਬਿਆਂ ਵਿੱਚ ਸਰਜੀਕਲ ਰੇਟ ਵਿੱਚ 13 ਤੋਂ 18 ਫੀਸਦ ਤੱਕ ਸੀ, ਜਦੋਂ ਕਿ ਨਿਊਫਾਊਂਡਲੈਂਡ ਅਤੇ ਲੈਬਰੇਡਾਰ ਵਿੱਚ 21 ਫੀਸਦ ਦੀ ਸਭ ਤੋਂ ਵੱਡੀ ਕਮੀ ਦਰਜ ਕੀਤੀ ਗਈ।