Skip to main content

ਅਟਲਾਂਟਿਕ:ਹੈਲੀਫੈਕਸ ਪੁਲੀਸ ਦਾ ਕਹਿਣਾ ਹੈ ਕਿ ਲੰਘੇ 19 ਅਕਤੂਬਰ ਨੂੰ ਹੈਲੀਫੈਕਸ ਵਿਖੇ ਵਾਲਮਾਰਟ ਦੇ ਓਵਨ ‘ਚ ਮ੍ਰਿਤਕ ਪਾਈ ਗਈ 19 ਸਾਲਾ ਗੁਰਸਿਮਰਨ ਕੌਰ ਦੀ ਮੌਤ ਸ਼ੱਕੀ ਨਹੀਂ ਪਾਈ ਗਈ,ਅਤੇ ਫਾਊਲ ਪਲੇਅ ਦਾ ਵੀ ਕੋਈ ਸਬੂਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੌਰ ਕਾਫੀ ਦੇਰ ਨੇ ਦਿਸਣ ਤੋਂ ਬਾਅਦ ਉਸਦੀ ਮਾਤਾ ਵੱਲੋਂ ਉਸਦੀ ਭਾਲ ਕੀਤੀ ਗਈ ਅਤੇ ਜਿਸ ਤੋਂ ਬਾਅਦ ਉਸਦੀ ਦੇਹ ਓਵਨ ‘ਚ ਮਿਲੀ ਸੀ।
ਸਿੱਖ ਮੈਰੀਟਾਈਮ ਸੁਸਾਇਟੀ ਵੱਲੋਂ ਉਕਤ ਲੜਕੀ ਦੀ ਪਛਾਣ ਕਰ ਕੇ ‘ਗੋ ਫੰਡ ਮੀ’ ਜ਼ਰੀਏ ਵਿੱਤੀ ਮਦਦ ਵੀ ਕੀਤੀ ਗਈ।
ਪੁਲੀਸ ਵੱਲੋਂ ਇਸ ਮਾਮਲੇ ਦੇ ਸਬੰਧ ‘ਚ ਕੋਈ ਹੋਰ ਵੇਰਵੇ ਰਿਲੀਜ਼ ਨਹੀਂ ਕੀਤੇ ਗਏ।ਪੁਲੀਸ ਵੱਲੋਂ ਨਾ ਹੀ ਜਾਣਕਾਰੀ ਦਿੱਤੀ ਗਈ ਕਿ ਮੌਤ ਕਿੰਝ ਹੋਈ ਹੈ ਅਤੇ ਉਕਤ ਲੜਕੀ ਕਿੰਝ ਓਵਨ ‘ਚ ਪਹੁੰਚੀ?
ਦੱਸ ਦੇਈਏ ਕਿ ਵਾਲਮਾਰਟ ਨੂੰ ੳਜੇ ਵੀ ਬੰਦ ਰੱਖਿਆ ਗਿਆ ਹੈ ਅਤੇ ਪੁਲੀਸ ਦੀ ਸਟੇਟਮੈਂਟ ਤੋਂ ਬਾਅਦ ਵੀ ਜਾਂਚ ਅਜੇ ਪੂਰਨ ਤੌਰ ‘ਤੇ ਬੰਦ ਨਹੀਂ ਕੀਤੀ ਗਈ ਹੈ॥

Leave a Reply