ਰਿਚਮੰਡ:ਰਿਚਮੰਡ ‘ਚ ਹੁਣ ਹੋਰ ਵਧੇਰੇ ਪਰਿਵਾਰਾਂ ਅਤੇ ਵਿਅਕਤੀਆਂ ਕੋਲ ਕਿਫ਼ਾਇਤੀ ਰਿਹਾਇਸ਼ ਦੀ ਉਪਲੱਬਧਤਾ ਹੋਵੇਗੀ,ਕਿਉਂਕਿ ਕਲੱਬਹਾਊਸ ਬਿਲਡਿੰਗ ‘ਚ ਨਵੀਂ ਉਸਾਰੀ ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਮੌਕੇ ਬੋਲਦੇ ਹੋਏ ਹਾਊਸਿੰਗ ਮਨਿਸਟਰ ਰਵੀ ਕਾਹਲੋਂ ਨੇ ਕਿਹਾ ਕਿ ਪਾਥਵੇਅ ਕਲੱਬ ਹਾਊਸ ਬਿਲਡਿੰਗ ਵਧੇਰੇ ਪਰਿਵਾਰਾਂ ਨੂੰ ਰਹਿਣ-ਬਸੇਰਾ ਮੁਹੱਈਆ ਕਰਵਾਏਗਾ।
ਇਹ ਪ੍ਰੋਜੈਕਟ ਬੀ.ਸੀ. ਹਾਊਸਿੰਗ ਅਤੇ ਸਿਟੀ ਆਫ ਰਿਚਮੰਡ ਪਾਥਵੇਅਜ਼ ਕਲੱਬਹਾਊਸ ਸੋਸਾਇਟੀ ਦੀ ਸਾਂਝੇਦਾਰੀ ਹੈ।
ਜਿਸ ‘ਚ 25 ਸਟੂਡੀਓ, 36 ਵਨ-ਬੈੱਡਰੂਮ ਯੂਨਿਟ,15 ਟੂ-ਬੈੱਡਰੂਮ ਯੂਨਿਟ ਅਤੇ ਪੰਜ ਥ੍ਰੀ-ਬੈੱਡਰੂਮ ਯੂਨਿਟ ਸ਼ਾਮਲ ਰਹਿਣਗੇ।
ਇਹਨਾਂ ਯੂਨਿਟ ਦਾ 5% ਹਿੱਸਾ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ,ਜੋ ਕਿ ਅਪੰਗ ਹਨ।
ਇਹ ਪ੍ਰੋਜੈਕਟ $19 ਬਿਲੀਅਨ ਹਾਊਸਿੰਗ ਇਨਵੈਸਟਮੈਂਟ ਦਾ ਹਿੱਸਾ ਹੈ,ਜੋ ਕਿ ਬੀ.ਸੀ. ਸਰਕਾਰ ਦੁਆਰਾ 2017 ‘ਚ ਐਲਾਨ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸੂਬੇ ਦੁਆਰਾ 78,000 ਘਰ ਡਿਲਿਵਰ ਕੀਤੇ ਜਾ ਚੁੱਕੇ ਹਨ ਅਤੇ ਜਿਨ੍ਹਾਂ ਵਿੱਚੋਂ 350 ਘਰ ਰਿਚਮੰਡ ‘ਚ ਬਣਾਏ ਗਏ ਹਨ।