ਵੈਨਕੂਵਰ: ਸੂਬਾ ਭਰ ‘ਚ ਹੜ੍ਹ ਦੀ ਸਥਿਤੀ ਲਗਾਤਾਰ ਜਾਰੀ ਹੈ।ਜਿਸਦੇ ਮੱਦੇਨਜ਼ਰ ਹੁਣ ਮੈਟਰੋ ਵੈਨਕੂਵਰ ਵਿੱਚ ਸਟੇਜ-2 ਦੀਆਂ ਪਾਬੰਦੀਆਂ 4 ਅਗਸਤ ਤੋਂ ਲਾਗੂ ਹੋ ਜਾਣਗੀਆਂ।
ਦੱਸ ਦੇਈਏ ਕਿ ਇਹ ਪਾਬੰਦੀਆਂ ਪੀਣ ਵਾਲੇ ਪਾਣੀ ਦੇ ਸੁਰੰਖਿਅਣ ਲਈ ਲਗਾਈਆਂ ਗਈਆਂ ਹਨ।
ਅੱਜ ਜਿਲ੍ਹਾ ਖੇਤਰ ਵੱਲੋਂ ਇੱਕ ਰਿਲੀਜ਼ ਜਾਰੀ ਕਰ ਜਾਣਕਾਰੀ ਦਿੱਤੀ ਗਈ ਹੈ ਜਿਸ ਤਹਿਤ ਲਾਅਨਜ਼ ਨੂੰ ਪਾਣੀ ਲਾਉਣ ਦੀ ਪਾਬੰਦੀ ਹੋਵੇਗੀ।
ਬੂਟਿਆਂ, ਝਾਂੜੀਆਂ ਅਤੇ ਫੁੱਲਾਂ ਵਾਲੇ ਬੂਟਿਆਂ ਨੂੰ ਸਵੇਰੇ 5 ਵਜੇ ਤੋਂ ਲੈ ਕੇ 9 ਵਜੇ ਤੱਕ ਪਾਣੀ ਦਾ ਸਿਰਫ ਛਿੜਕਾਅ ਕਰਨ ਦੀ ਆਗਿਆ ਹੋਵੇਗੀ।
ਸਬਜ਼ੀਆਂ ਵਾਲੇ ਗਾਰਡਨ ਨੂੰ ਕਿਸੇ ਵੀ ਟਾਈਮ ਪਾਣੀ ਦੇਣ ਦੀ ਇਜਾਜ਼ਤ ਹੋਵੇਗੀ।ਪਰ ਘਰ ਦੇ ਬਾਹਰਲੀ ਪਗਡੰਡੀ ਨੂੰ ਦੋਣ ਉੱਪਰ ਪੂਰਨ ਪਾਬੰਦੀ ਰਹੇਗੀ। ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਟਿਕਟ ਦਿੱਤੀ ਜਾਵੇਗੀ।