ਮੈਟਰੋ ਵੈਨਕੂਵਰ: ਮੈਟਰੋ ਵੈਨਕੂਵਰ ‘ਚ ਉੱਚ ਵਿਆਜ ਦੀਆਂ ਕੀਮਤਾਂ ਦੇ ਚਲਦੇ ਪਿਛਲੇ ਕੁੱਝ ਸਾਲਾਂ ‘ਚ ਇੱਕ ਟਰੈਂਡ ਦਰਜ ਕੀਤਾ ਗਿਆ ਹੈ,ਜਿਸ ਤਹਿਤ ਸਾਹਮਣੇ ਆਇਆ ਹੈ ਕਿ ਲੋਕੀਂ ਪੱਛਮੀ ਤੱਟ ਛੱਡ ਕੇ ਹੋਰ ਇਲਾਕਿਆਂ ‘ਚ ਜਾ ਰਹੇ ਹਨ।
ਰੈਂਟਲਜ਼ ਡਾਟ ਸੀ.ਏ. ਦੁਆਰਾ ਕੀਤੇ ਇੱਕ ਸਰਵੇ ‘ਚ ਸਾਹਮਣੇ ਆਇਆ ਹੈ ਕਿ ਪਿਛਲੇ ਤਿੰਨ ਸਾਲਾਂ ‘ਚ 49 ਫੀਸਦ ਲੋਕ ਕਿਫ਼ਾਇਤੀ ਸਥਾਨਾਂ ਵੱਲ ਨੂੰ ਕੂਚ ਕਰ ਗਏ,ਜਦੋਂ ਕਿ ਪਿਛਲੇ ਇੱਕ ਸਾਲ ਦੌਰਾਨ ਇਹ ਦਰ 26 ਫੀਸਦ ਦਰਜ ਕੀਤੀ ਗਈ ਹੈ।
ਓਥੇ ਹੀ 69 ਫੀਸਦ ਵੱਲੋਂ ਕਿਹਾ ਗਿਆ ਹੈ ਕਿ ਕਿਰਾਏ ਦੀਆਂ ਕੀਮਤਾਂ ਕਿਫ਼ਾਇਤੀ ਨਾ ਹੋਣ ਸਦਕਾ ਉਹ ਪੱਛਮੀ ਤੱਟ ਛੱਡਕੇ ਹੋਰ ਸਥਾਨਾਂ ‘ਤੇ ਗਏ ਹਨ।
19 ਫੀਸਦ ਦੇ ਲਗਭਗ ਅਜਿਹੇ ਲੋਕ ਵੀ ਸਨ ਜਿਨ੍ਹਾਂ ਵੱਲੋਂ ਕਿਸੇ ਹੋਰ ਸ਼ਹਿਰ ਜਾਣ ਨੂੰ ਤਰਜੀਹ ਦੇਣ ਦੇ ਚਲਦੇ ਸ਼ਿਫ਼ਟ ਕੀਤੀ ਗਈ।
ਜ਼ਿਕਰਯੋਗ ਹੈ ਕਿ ਅੱਧੇ ਤੋਂ ਵੱਧ ਰਿਸਪਾਂਡੈਂਟਸ ਵੱਲੋਂ ਉਹਨਾਂ ਦੇ ਬਜਟ ‘ਚ ਵਾਧੂ ਕਿਰਾਏ ਦੀਆਂ ਆਪਸ਼ਨ ਨਾ ਹੋਣ ਕਾਰਨ ਹੋਰ ਜਗ੍ਹਾ ਜਾਣ ਨੂੰ ਤਰਜੀਹ ਦਿੱਤੀ ਗਈ।