Skip to main content

ਬ੍ਰਿਟਿਸ਼ ਕੋਲੰਬੀਆ ਦੇ ਦੱਖਣ ਪੂਰਬੀ ਹਿੱਸੇ ਵਿੱਚ ਬੀਤੇ ਕੱਲ੍ਹ ਸ਼ੁਰੂ ਹੋਈ ਜੰਗਲੀ ਅੱਗ, ਦੁਪਹਿਰ ਤੱਕ 3 ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲ ਗਈ।

ਜਿਸ ਸਦਕਾ 1000 ਦੇ ਲਗਭਗ ਪ੍ਰਾਪਰਟੀਜ਼ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਇਹਨਾਂ ਵਿੱਚ Ski Resort ਅਤੇ ਪੱਛਮੀ Invermere ਵੀ ਮੌਜੂਦ ਹੈ।

ਬੀਸੀ ਵਾਈਲਡਫਾਇਰ ਦਾ ਕਹਿਣਾ ਹੈ ਕਿ ਅਸਮਾਨ ‘ਚ ਛਾਏ ਧੂੰਏਂ ਕਾਰਨ Horsethief Creek ‘ਚ ਲੱਗੀ ਜੰਗਲੀ ਅੱਗ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ।

Invermere ਦੇ ਮੇਅਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਮਵਾਰ ਨੂੰ ਭੜਕੀ ਇਸ ਜੰਗਲੀ ਅੱਗ ਦੇ ਕਾਰਨ ਕਈ ਪਸ਼ੂ ਚਰਾਗਾਹਾਂ ਵੀ ਪ੍ਰਭਾਵਿਤ ਹੋਈਆਂ ਹਨ।

ਪੂਰਬੀ Kootenay ਦੇ ਖੇਤਰੀ ਜ਼ਿਲੇ ਨੇ ਵੀ ਸੋਮਵਾਰ ਨੂੰ 25 ਪ੍ਰਾਪਰਟੀਜ਼ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ।

ਅਧਿਕਾਰੀਆਂ ਦੇ ਦੱਸਣ ਮੁਤਾਬਕ, ਦੱਖਣੀ  Kamloops ‘ਚ ਮੌਸਮ ਠੰਡਾ ਹੋਣ ਕਾਰਨ Ross Moore Lake ਦੇ  26 ਵਰਗ ਕਿਲੋਮੀਟਰ ‘ਚ ਲੱਗੀ ਅੱਗ ਸ਼ਾਂਤ ਹੋ ਗਈ, ਪਰ ਇੱਕ ਰਿਮੋਟ ਇਲਾਕੇ ਦੇ ਅੱਗ ਦੀ ਲਪੇਟ ‘ਚ ਆਉਣ ਨਾਲ 300 ਪ੍ਰਾਪਰਟੀਜ਼ ਨੂੰ ਖਾਲੀ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।

ਅੱਜ ਦੀ ਤਾਜ਼ਾ ਜਾਣਕਾਰੀ ਮੁਤਾਬਕ, ਸੂਬਾ ਭਰ ‘ਚ ਇਸ ਸਮੇਂ 470 ਅੱਗਾਂ ਬਲ ਰਹੀਆਂ ਹਨ , ਜਿਨ੍ਹਾਂ ਵਿੱਚੋਂ 264 ਕਾਬੂ ਤੋਂ ਬਾਹਰ ਦੱਸੀਆਂ ਜਾ ਰਹੀਆਂ ਹਨ।

ਇਸ ਸਾਲ ਬੀਸੀ ਸੂਬੇ ‘ਚ  ਲੱਗੀਆਂ ਅੱਗਾਂ ਕਾਰਨ 15,000 ਵਰਗ ਕਿਲੋਮੀਟਰ ਦਾ ਰਕਬਾ ਸੜਕੇ ਸੁਆਹ ਹੋ ਚੁੱਕਿਆ ਹੈ, ਜਿਸਨੇ  ਸਭ ਤੋਂ ਭਿਆਨਕ ਮੰਨੇ ਜਾਣ ਵਾਲੇ ਜੰਗਲੀ ਅੱਗਾਂ ਦੇ ਸਾਲ 2018 ਦੇ ਵੀ ਰਿਕਾਰਡ ਤੋੜ ਦਿਤੇ ਹਨ।

Leave a Reply