ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਅਤੇ ਸੋਸ਼ਲ ਮੀਡੀਆ ਦਿੱਗਜਾਂ ਵੱਲੋਂ ਮਿਲਕੇ ਨੌਜਵਾਨਾਂ ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ।
ਪ੍ਰੀਮੀਅਰ ਡੇਵਿਡ ਈਬੀ ਅਤੇ ਗੂਗਲ,ਟਿੱਕ-ਟਾਕ,ਐਕਸ ਅਤੇ ਸਨੈਪਚੈਟ ਵੱਲੋਂ ਇੱਕ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਆਨਲਾਈਨ ਪ੍ਰੀਡੇਟਰਜ਼ ਤੋਂ ਨੌਜਵਾਨਾਂ ਦੇ ਬਚਾਅ ਲਈ ਮਦਦ ਕੀਤੀ ਜਾਵੇਗੀ,ਜੋ ਕਿ ਮਾਪਿਆਂ,ਸਰਕਾਰਾਂ ਅਤੇ ਕੰਪਨੀਆਂ ਲਈ ਇੱਕ ਬਹੁਤ ਵੱਡਾ ਚੇਲੰਜ ਹੈ।
ਇਸ ਮਹੀਨੇ ਦੇ ਸ਼ੁਰੂ ‘ਚ ਇਹਨਾਂ ਧਿਰਾਂ ਵੱਲੋਂ ਮਿਲਕੇ ਆਪਸੀ ਸਹਿਯੋਗ ਦੇਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਹਨਾਂ ਕੰਪਨੀਆਂ ਵੱਲੋਂ ਬੀ.ਸੀ. ਸਰਕਾਰ ਨੂੰ ਅਜਿਹਾ ਸਿਸਟਮ ਮੁਹੱਈਆ ਕਰਵਾਇਆ ਜਾਵੇਗਾ,ਜੋ ਕਿਸੇ ਵੀ ਤਰ੍ਹਾਂ ਦੀ ਗੈਰ-ਸਹਿਮਤੀ ਵਾਲੀਆਂ ਤਸਵੀਰਾਂ ਦੇ ਅਪਲੋਡ ਹੋਣ ‘ਤੇ ਤੁਰੰਤ ਜਾਣਕਾਰੀ ਦੇਵੇਗਾ ਅਤੇ ਪ੍ਰੋਟੈਕਸ਼ਨ ਆਰਡਰ ਜਾਰੀ ਹੋਣ ਤੋਂ ਪਹਿਲਾਂ ਹੀ ਬੀ.ਸੀ. ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਜਿਸ ਸਦਕਾ ਗੈਰ-ਸਹਿਮਤੀ ਵਾਲੀਆਂ ਤਸਵੀਰਾਂ ਨੂੰ ਹਟਾਏ ਜਾਣ ਦਾ ਪ੍ਰੋਸੈੱਸ ਤੇਜ਼ ਹੋਵੇਗਾ।