ਬ੍ਰਿਟਿਸ਼ ਕੋਲ਼ੰਬੀਆ: ਬ੍ਰਿਟਿਸ਼ ਕੋਲ਼ੰਬੀਆ ਸਰਕਾਰ ਵੱਲੋਂ ਪਬਲਿਕ ਕਾਲਜ ਅਤੇ ਯੂਨੀਵਰਸਟੀਆਂ ਲਈ ਨਵੇਂ ਨਿਯਮ ਬਣਾਏ ਗਏ ਹਨ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ 30 ਫੀਸਦ ਤੱਕ ਸੀਮਤ ਕੀਤਾ ਗਿਆ ਹੈ।
ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਕੂਲ ਸਾਰੇ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਸਕਣ।
ਸਰਕਾਰ ਵੱਲੋਂ ਹਰੇਕ ਅਦਾਰੇ ਨੂੰ ਅੰਤਰਰਾਸ਼ਟਰੀ ਸਿੱਖਿਆ ਲਈ ਇੱਕ ਪਲੈਨ ਬਣਾਕੇ ਸਰਕਾਰ ਕੋਲ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਉਹ ਪਲ਼ੈਨ ਸਰਕਾਰ ਦੁਆਰਾ ਚੈੱਕ ਕੀਤਾ ਜਾਵੇਗਾ ਕਿ ਕੀ ਅਦਾਰੇ 30 ਫੀਸਦ ਵਾਲੇ ਨਿਯਮ ਨੂੰ ਲਾਗੂ ਕਰ ਰਹੇ ਹਨ ਜਾਂ ਨਹੀਂ?
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਸਕੂਲ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ, ਸਾਈਮਨ ਫ਼ਰੇਜ਼ਰ ਯੂਨੀਵਰਸਟੀ ਅਤੇ ਵਿਕਟੋਰੀਆ ਯੂਨੀਵਰਸਟੀ ਵੱਲੋਂ ਪਹਿਲਾਂ ਹੀ ਇਸ ਨਿਯਮ ਨੂੰ ਲਾਗੂ ਕੀਤਾ ਹੋਇਆ ਹੈ।ਕਵਾਂਟਲੇਨ ਪੌਲੀਟੈਕਨੀਕ ਯੂਨੀਵਰਸਟੀ
ਵੱਲੋਂ ਇਸ ਸੀਮਤ ਦਰ ਨੂੰ ਪਾਰ ਕੀਤਾ ਗਿਆ ਹੈ ਪਰ ਨਾਲ ਹੀ ਯੂਨੀਵਰਸਟੀ ਵੱਲੋਂ ਕਿਹਾ ਗਿਆ ਹੈ ਕਿ ਇਹ ਪਲਾਨਿੰਗ ਨਵੇਂ ਨਿਯਮ ਲਾਗੂ ਕਰਨ ਤੋਂ ਪਹਿਲਾਂ ਦੀ ਹੈ। ਯੂਨੀਵਰਸਟੀ ਵੱਲੋਂ ਸਰਕਾਰ ਦੀਆਂ ਨਵੀਆਂ ਹਿਦਾਇਤਾਂ ਨਾਲ ਸਹਿਮਤੀ ਪ੍ਰਗਟਾਈ ਗਈ ਹੈ।
ਦੱਸ ਦੇਈਏ ਕਿ ਇਹ ਕਦਮ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਲਈ ਚੁੱਕਿਆ ਗਿਆ ਹੈ।