ਬ੍ਰਿਟਿਸ਼ ਕੋਲੰਬੀਆ: ਸੂਬੇ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਪਿਛਲੇ ਰਿਕਾਰਡ ਵੀ ਟੁੱਟ ਰਹੇ ਹਨ।
ਐਤਵਾਰ ਤੋਂ ਸ਼ੁਰੂ ਹੋਈ ਗਰਮੀ ਦੀ ਲਹਿਰ ਦਾ ਅਸਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ।
ਇਸ ਗਰਮੀ ਦੇ ਕਾਰਨ 31 ਭਾਈਚਾਰਿਆਂ ਨੂੰ ਹੀਟ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।ਮੌਸਮ ਮਹਿਕਮੇ ਮੁਤਾਬਕ ਇਸ ਹਫ਼ਤੇ ਦੇ ਅਖ਼ੀਰ ਤੱਕ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ।
ਉੱਚ ਤਾਪਮਾਨ ਦੇ ਕਾਰਨ ਕਰੈਨਬਰੁੱਕ ਦਾ 1920 ਦਾ 35 ਡਿਗਰੀ ਸੈਲਸੀਅਸ ਦਾ ਪੁਰਾਣਾ ਰਿਕਾਰਡ ਟੁੱਟ ਗਿਆ, ਕਿਉਂਕਿ ਬੀਤੇ ਕੱਲ੍ਹ ਤਾਪਮਾਨ 38.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੈਸ਼ ਕ੍ਰੀਕ ‘ਚ 1967 ਦਾ 37.2 ਡਿਗਰੀ ਸੈਲਸੀਅਸ ਦਾ ਤਾਪਮਾਨ ਬੀਤੇ ਕੱਲ੍ਹ 41.1 ਡਿਗਰੀ ਸੈਲਸੀਅਸ ਤੱਕ ਪਹੁੰਚਣ ਨਾਲ ਪੁਰਾਣਾ ਰਿਕਾਰਡ ਵੀ ਟੁੱਟ ਗਿਆ।
ਓਥੇ ਹੀ ਕੈਨੇਡਾ ਭਰ ‘ਚ ਸਭ ਤੋਂ ਵੱਧ ਤਾਪਮਾਨ 42.2 ਡਿਗਰੀ ਸੈਲਸੀਅਸ ਰਿਹਾ, ਜਿਸਨੇ 1967 ਦਾ 40.6 ਡਿਗਰੀ ਸੈਲਸੀਅਸ ਦਾ ਰਿਕਾਰਡ ਵੀ ਤੋੜ੍ਹ ਕੇ ਰੱਖ ਦਿੱਤਾ।