ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਦੋ ਸਾਲਾ ਪਾਇਲਟ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ,ਜਿਸ ਤਹਿਤ ਸਕੂਲ ਟਾਈਮ ਤੋਂ ਪਹਿਲਾਂ ਅਤੇ ਬਾਅਦ ‘ਚ ਬੱਚਿਆਂ ਦੀ ਦੇਖਭਾਲ ਲਈ ਸਕੂਲਾਂ ਨੂੰ ਚਾਈਲਡ ਕੇਅਰ ਥਾਵਾਂ ਨਾਲ ਜੋੜਿਆ ਜਾਵੇਗਾ।
ਸੂਬੇ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਮਾਪਿਆਂ ਅਤੇ ਗਾਰਜੀਅਨਜ਼ ਨੂੰ ਸਕੂਲ ਅਤੇ ਡੇ-ਕੇਅਰ ਸੁਵਿਧਾਵਾਂ ਵਿਚਕਾਰ ਬੱਚਿਆਂ ਨੂੰ ਆਉਣ-ਜਾਣ ਲਈ ਲੱਗਣ ਵਾਲੇ ਸਮੇਂ ਅਤੇ ਪੈਸੇ ਦੀ ਬੱਚਤ ਕਰੇਗਾ।
ਇਸ ਪ੍ਰੋਗਰਾਮ ਦਾ ਐਲਾਨ ਅੱਜ ਕੀਤਾ ਗਿਆ ਹੈ,ਜੋ ਕਿ ਸਤੰਬਰ ਮਹੀਨੇ ਤੋਂ ਤਿੰਨ ਸਕੂਲੀ ਜ਼ਿਲ੍ਹੇ, ਚਿੱਲੀਵੈਕ, ਨਾਨਇਮੋ-ਲੇਡੀਸਮਿੱਥ ਅਤੇ ਨਚੈਕੋ ਲੇਕਸ ‘ਚ ਲਾਗੂ ਹੋ ਜਾਵੇਗਾ।
ਸਕੂਲ ਦੇ ਸਪੋਰਟ ਸਟਾਫ ਵੱਲੋਂ ਬੱਚਿਆਂ ਦੀ ਸਕੂਲ ਤੋਂ ਪਹਿਲਾਂ ਅਤੇ ਬਾਅਦ ‘ਚ ਸਾਂਭ-ਸੰਭਾਲ ਕੀਤੀ ਜਾਵੇਗੀ।
ਅੇਜੂਕੇਸ਼ਨ ਅਤੇ ਚਾਈਲਡ ਕੇਅਰ ਵੱਲੋਂ $2 ਮਿਲੀਅਨ ਤੋਂ ਵੱਧ ਦੀ ਰਾਸ਼ੀ ਅਗਲੇ ਦੋ ਸਾਲਾਂ ‘ਚ ਮੁਹੱਈਆ ਕਰਵਾਈ ਜਾਵੇਗੀ।
ਇਸ ਪਾਇਲਟ ਪ੍ਰੋਜੈਕਟ ਦੇ ਤਹਿਤ 180 ਨਵੀਆਂ ਅਤੇ ਕਿਫ਼ਾਇਤੀ ਚਾਈਲਡ ਕੇਅਰ ਥਾਵਾਂ ਬਣਾਈਆਂ ਜਾਣਗੀਆਂ।