ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬਾਈ ਚੋਣ ਨਤੀਜੇ ਬਹੁਤ ਨੇੜੇ ਹਨ, ਅਤੇ ਜਲਦੀ ਹੀ ਪਤਾ ਲੱਗੇਗਾ ਕਿ 46 ਸੀਟਾਂ ‘ਤੇ NDP ਮੋਹਰੀ ਰਹੇਗੀ ਜਾਂ ਫਿਰ 45 ਸੀਟਾਂ ਜਿੱਤ ਚੁੱਕੀ ਕੰਜ਼ਰਵੇਟਿਵਸ ਕੁੱਝ ਵੱਖਰਾ ਕਰੇਗੀ? ਓਥੇ ਹੀ BC ਗ੍ਰੀਨ ਪਾਰਟੀ ਕੋਲ 2 ਸੀਟਾਂ ਹਨ, ਅਤੇ ਗਣਨਾ ਦੇ ਬਾਅਦ 26 ਅਕਤੂਬਰ ਤੋਂ ਬਾਅਦ ਨਤੀਜੇ ਉਪਲਬਧ ਹੋਣਗੇ।
ਸੰਭਾਵਨਾ ਹੈ ਕਿ ਜਿਵੇਂ ਸਾਲ 2017 ਵਿੱਚ NDP ਵੱਲੋਂ ਸਪਲਾਈ ਅਤੇ ਕਾਨਫਿਡੈਂਸ ਐਗਰੀਮੈਂਟ ਸਦਕਾ ਸਰਕਾਰ ਬਣਾਈ ਗਈ ਸੀ, ਇਸ ਵਾਰ ਵੀ ਇਹੀ ਹੋ ਸਕਦਾ ਹੈ। ਹਾਲਾਂਕਿ, ਗ੍ਰੀਨ ਨੇਤਾ ਸੋਨੀਆ ਫੁਰਸਟੀਨੋ ਦੀ ਹਾਰ ਮਾਮਲੇ ਨੂੰ ਪੇਚੀਦਾ ਬਣਾ ਦਿੰਦੀ ਹੈ, ਕਿਉਂਕਿ ਉਹ ਵਿਧਾਨ ਸਭਾ ਵਿੱਚ ਨਹੀਂ ਜਾ ਸਕੇਗੀ। ਸਾਬਕਾ ਗ੍ਰੀਨ ਨੇਤਾ ਐਂਡਰਿਊ ਵੀਵਰ ਦਾ ਮੰਨਣਾ ਹੈ ਕਿ ਤਣਾਅ ਵਧਣ ਕਾਰਨ ਇਸ ਵਾਰ ਐਨਡੀਪੀ ਅਤੇ ਗ੍ਰੀਨਜ਼ ਵਿਚਕਾਰ ਸਮਝੌਤਾ ਕਰਨਾ ਔਖਾ ਹੋ ਸਕਦਾ ਹੈ। ਉਹਨਾਂ ਵੱਲੋਂ ਗ੍ਰੀਨਜ਼ ਨੂੰ ਆਪਣੀ ਲੀਡਰਸ਼ਿਪ ਸਥਿਤੀ ਨੂੰ ਜਲਦੀ ਹੱਲ ਕਰਨ ਦੀ ਜ਼ਰੂਰਤ ਹੈ, ਕਿਉਂਕਿ ਵਿਧਾਨ ਸਭਾ ਵਿੱਚ ਇੱਕ ਨੇਤਾ ਹੋਣਾ ਮਹੱਤਵਪੂਰਨ ਹੈ।
ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ 2017 ਦੇ ਮੁਕਾਬਲੇ ਐਨਡੀਪੀ ਅਤੇ ਗ੍ਰੀਨਜ਼ ਵਿਚਕਾਰ ਕੋਈ ਵੀ ਭਵਿੱਖੀ ਗਠਜੋੜ ਦੀ ਘੱਟ ਹੀ ਸੰਭਾਵਨਾ ਰਹੇਗੀ।