ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ‘ਚ ਜੰਗਲੀ ਅੱਗ ਦੀ ਸਥਿਤੀ ਨੂੰ ਲੈ ਕੇ ਅੱਜ ਐਮਰਜੈਂਸੀ ਪ੍ਰਪੇਅਰਡਨੈੱਸ ਮਨਿਸਟਰ ਬੋਵਿਨ ਮਾਅ ਅਤੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਅਪਡੇਟ ਸਾਂਝੀ ਕੀਤੀ।
ਫਾਈਰਫਾਈਟਰਜ਼ ਵੱਲੋਂ ਲਗਾਤਾਰ ਜੰਗਲੀ ਅੱਗ ‘ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪ੍ਰੀਮੀਅਰ ਡੇਬਿਡ ਈਬੀ ਨੇ ਇਸ ਮੌਕੇ ਉਹਨਾਂ ਬੀ.ਸੀ. ਵਾਸੀਆਂ ਦਾ ਧੰਨਵਾਦ ਕੀਤਾ, ਜਿਨਾਂ ਵੱਲੋਂ ਜੰਗਲੀ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਭੋਜਨ ਅਤੇ ਕੰਬਲ ਦੇ ਕੇ ਮਦਦ ਕੀਤੀ ਜਾ ਰਹੀ ਹੈ।
ਐਮਰਜੈਂਸੀ ਪ੍ਰਪੇਅਰਡਨੈੱਸ ਮਨਿਸਟਰ ਬੋਵਿਨ ਮਾਅ ਨੇ ਜਿੱਥੇ ਇਸ ਕਹਿਰ ਕਾਰਨ ਆਪਣੇ ਘਰ ਅਤੇ ਕਾਰੋਬਾਰ ਗੰਵਾਉਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਓਥੇ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ 27000 ਦੇ ਕਰੀਬ ਵਾਸੀਆਂ ਨੂੰ ਘਰ ਖਾਲੀ ਕਰਨ ਦੇ ਹੁਕਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦੇਈਏ ਕਿ ਇਸ ਸਮੇਂ ਸੂਬਾ ਭਰ ਵਿੱਚ 386 ਜੰਗਲੀ ਅੱਗਾਂ ਬਲ ਰਹੀਆਂ ਹਨ। ਜਿਨਾਂ ‘ਚੋਂ 14 ਅੱਗਾਂ ਨੋਟ ਫਾਇਰ ਦੱਸੀਆਂ ਜਾ ਰਹੀਆਂ ਹਨ।