ਬ੍ਰਿਟਿਸ਼ ਕੋਲੰਬੀਆ: ਫੌਰਟ ਨੈਲਸਨ ਬੀ.ਸੀ. ਵਿਖੇ ਬਲ ਰਹੀਆਂ 2 ਜੰਗਲੀ ਅੱਗਾਂ ਕਾਬੂ ਤੋਂ ਬਾਹਰ ਹੋਣ ਦੇ ਚਲਦੇ ਵਸਨੀਕਾਂ ਨੂੰ ਏਰੀਆ ਛੱਡਣ ਨੂੰ ਤਿਆਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।ਇਹ ਅਲਰਟ ਬੀਤੇ ਕੱਲ੍ਹ ਸ਼ਾਮ ਜਾਰੀ ਕੀਤਾ ਗਿਆ ਹੈ।
ਕਿਉਂਕਿ ਇਸ ਅੱਗ ਦਾ ਮਨੁੱਖੀ ਸਰੀਰ ‘ਤੇ ਬੇਹੱਦ ਮੰਦਾ ਪ੍ਰਭਾਵ ਪੈਣ ਦੇ ਅਸਾਰ ਹਨ,ਜਿਸਦੇ ਚਲਦੇ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਹਨਾਂ ਦੋ ਅੱਗਾਂ ‘ਚੋਂ ਇੱਕ ਅੱਗ ਪੈਟ੍ਰੀ ਕ੍ਰੀਕ ਏਰੀਆ ‘ਚ, ਅਲਾਸਕਾ ਹਾਈਵੇ ਤੋਂ 40 ਕਿਲੋਮੀਟਰ ਅਤੇ ਹਾਈਵੇ 77 ਜੰਕਸ਼ਨ ‘ਤੇ ਬਲ ਰਹੀਆਂ ਹਨ।
ਇਸ ਅੱਗ ਦੀ ਜਾਣਕਾਰੀ ਇੱਕ ਹਫ਼ਤਾ ਪਹਿਲਾਂ ਮਿਲੀ ਸੀ,ਜੋ ਕਿ ਹੁਣ ਅੱਧਾ ਹੈਕਟੇਅਰ ਵਿੱਚ ਫੈਲ ਚੁੱਕੀ ਹੈ।
ਬੀ.ਸੀ. ਵਾਈਲਡਫਾਇਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਜੰਗਲੀ ਅੱਗ ਅਸਮਾਨੀ ਬਿਜਲੀ ਦੇ ਕਰਕੇ ਲੱਗੀ ਹੋਈ ਹੋ ਸਕਦੀ ਹੈ।
ਓਥੇ ਹੀ ਦੂਜੀ ਅੱਗ ਨੋਗਹ ਕ੍ਰੀਕ ਏਰੀਆ ‘ਚ ਫੈਲੀ ਹੋਈ ਹੈ,ਜੋ ਕਿ ਐਤਵਾਰ ਨੂੰ ਲੱਭੀ ਅਤੇ ਹੁਣ ਤੱਕ 2000 ਹੈਕਟੇਅਰ ‘ਚ ਫੈਲ ਚੁੱਕੀ ਹੈ।
ਮਹਿਕਮੇ ਵੱਲੋਂ ਗਰਮ ਅਤੇ ਖੁਸ਼ਕ ਮੌਸਮ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ,ਜੋ ਕਿ ਅੱਗ ਦੀਆਂ ਗਤੀਵਿਧੀਆਂ ‘ਚ ਹੋਰ ਵੀ ਵਾਧਾ ਕਰੇਗਾ।
ਜ਼ਿਕਰਯੋਗ ਹੈ ਕਿ ਅੱਜ ਸਮੇਤ ਆਉਣ ਵਾਲੇ ਦਿਨਾਂ ‘ਚ ਬੀ.ਸੀ. ਸੂਬੇ ਦੇ ਕਈ ਖਿੱਤਿਆਂ ‘ਚ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ।